*30 ਅਪ੍ਰੈਲ ਤੋਂ ਪਹਿਲਾਂ 02 ਵੇਜਿਜ ਵਿਚੋਂ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਤਿਖਾ ਸੰਘਰਸ਼ ਕਰਨ ਲਈ ਹੋਵਾਂਗੇ ਮਜਬੂਰ: ਚੇਅਰਮੈਨ ਸੰਦੀਪ ਸ਼ਰਮਾ*

*ਜਥੇਬੰਦੀ ਵੱਲੋਂ ਫੈਸਲਾ ਕਮੇਟੀ ਦਾ ਕੀਤਾ ਗਠਨ, ਜਿਸ ਦੇ ਚੇਅਰਮੈਨ ਸੰਦੀਪ ਕੁਮਾਰ ਸ਼ਰਮਾ ਚੁਣੇ ਗਏ।*

ਅਮ੍ਰਿਤਸਰ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26)ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ,ਜਿਲ੍ਹਾ ਪ੍ਰਧਾਨ ਸਿਵ ਕੁਮਾਰ, ਜਨਰਲ ਸਕੱਤਰ ਮੰਗਤ ਰਾਮ,ਸੀਨੀਅਰ ਮੈਬਰ ਗੁਰਮੀਤ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਮੂਹ ਸੂਬਾ ਕਮੇਟੀ ਦੀ ਫੋਨ ਕਾਨਫਰੰਸ ਦੌਰਾਨ ਵਰਕਰਾਂ ਦੇ ਹੱਕਾਂ ਉਪਰ ਬੱਜੇ ਡਾਕੈ ਨੂੰ ਰੋਕਣ ਲਈ ਕੁੱਝ ਜਰੂਰੀ ਫੈਸਲੇ ਕੀਤੇ ਗਏ ਹਨ।ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਥੇਬੰਦੀ ਵੱਲੋਂ ਫੈਸਲਾ ਕਮੇਟੀ ਦਾ ਗਠਨ ਕੀਤਾ ਗਿਆ ਹੈ,ਜਿਸ ਦੇ ਚੇਅਰਮੈਨ ਸੰਦੀਪ ਕੁਮਾਰ ਸ਼ਰਮਾ ਨੂੰ ਚੁਣਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੁੱਖ ਦਫਤਰ ਪਟਿਆਲਾ ਵਿਖੇ 11 ਮਾਰਚ 2020 ਤੋਂ ਲਗਾਤਾਰ ਮੋਰਚਾ ਖੋਲਿਆ ਗਿਆ ਸੀ। ਉਸ ਉਪਰੰਤ ਜਥੇਬੰਦੀ ਨੇ ਜਿਲ੍ਹਾ ਪ੍ਰਸ਼ਾਸਨ ਪਟਿਆਲਾ,ਤੇ ਡਿਪਟੀ ਡਾਇਰੈਕਟਰ(ਪ੍ਰਸ਼ਾਸਨ)ਪਟਿਆਲਾ ਦੇ ਲਿਖਤੀ ਭਰੋਸੇ ਤੇ ਦੇਸ਼ ਦੇ ਹਲਾਤਾਂ ਨੂੰ ਮੱਦੇਨਜ਼ਰ ਰਖਦਿਆਂ ਮੋਰਚੇ ਦੌਰਾਨ ਕੋਵਿਡ 19 ਦੀ ਮਹਾਮਾਰੀ ਕਾਰਨ ਡਿਪਟੀ ਡਾਇਰੈਕਟਰ(ਪ੍ਰਸ਼ਾਸਨ)ਪਟਿਆਲਾ ਵੱਲੋਂ ਜਥੇਬੰਦੀ ਦੀ ਲਿਖਤੀ ਮੀਟਿੰਗ 27.03.2020 ਨੂੰ 03:00 ਵਜੇ ਬਾਅਦ ਦੁਪਿਹਰ ਮਾਨਯੋਗ ਵਿਭਾਗੀ ਮੁੱਖੀ, ਜ/ਸ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ, ਮੋਹਾਲੀ ਜੀ ਨਾਲ ਫਿਕਸ ਕੀਤੀ ਗਈ ਸੀ, ਜਿਸ ਉਪਰੰਤ ਉਨ੍ਹਾਂ ਵੱਲੋਂ ਭਰੋਸੇ ਦੇਣ ਉਪਰੰਤ ਹੀ ਜਥੇਬੰਦੀ ਵੱਲੋਂ ਲਗਾਤਾਰ ਮੋਰਚੇ ਨੂੰ ਉਡੀਕ ਮੋਰਚੇ ਵਿੱਚ ਤਬਦੀਲ ਕੀਤਾ ਗਿਆ ਸੀ। ਪਰ ਉਨ੍ਹਾਂ ਵੱਲੋਂ ਕੋਵਿਡ 19 ਦੀ ਮਹਾਮਾਰੀ ਕਾਰਨ ਜਥੇਬੰਦੀ ਨਾਲ ਹੋਣ ਵਾਲੀ ਉਕਤ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ ਹੈ।
ਪਰੰਤੂ ਇਸ ਤੋਂ ਉਲਟ ਵਿਭਾਗ ਵਿੱਚ 10-15 ਸਾਲਾ ਤੋਂ ਕੰਮ ਕਰਦੇ ਕਰਮਚਾਰੀਆਂ ਵੱਲੋਂ ਧਰਨੇ ਮੁਜਾਹਰੇ, ਰੈਲੀਆਂ ਕਰਕੇ ਅਤੇ ਲਗਾਤਾਰ ਮੋਰਚੇ ਲਗਾ-ਲਗਾ ਕੇ ਮੰਨਵਾਈਆਂ ਹੋਈਆਂ ਮੰਗਾਂ ਉਪਰ ਵੀ ਵਿਭਾਗ ਵੱਲੋਂ ਇਸ ਮਾਰਚ ਦੇ ਮਹੀਨੇ ਦੀਆਂ ਤਨਖਾਹਾਂ ਦੇ ਹੈੱਡ ਉਪਰ ਡਾਕਾ ਮਾਰਿਆ ਜਾ ਰਿਹਾ ਹੈ। ਜਿਸ ਦਾ ਜਥੇਬੰਦੀ ਪੂਰਾ ਵਿਰੋਧ ਕਰ ਰਹੀ ਹੈ, ਅਤੇ ਬਾਰ ਬਾਰ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਜਥੇਬੰਦੀ ਮੰਗ ਕਰ ਰਹੀ ਹੈ।ਕਿ ਵਰਕਰਾਂ ਦੀਆਂ ਤਨਖਾਹਾ ਦਾ ਹੈਂਡ ਨਾ ਬਦਲਿਆ ਜਾਵੇ।
ਜਿਸ ਕਰਕੇ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ 23.04.2020 ਤੋਂ ਹਰ ਕਾਰਜਕਾਰੀ ਇੰਜੀਨੀਅਰਜ ਦੇ ਦਫਤਰਾਂ ਅੱਗੇ ਲਗਾਤਾਰ ਮੋਰਚਾ ਉਸ ਸਮੇਂ ਤੱਕ ਲਈ ਖੋਲਿਆ ਜਾਵੇਗਾ ਜਦੋਂ ਤੱਕ ਕਰਮਚਾਰੀਆਂ ਦੀਆਂ ਤਨਖਾਹਾ 02 ਵੇਜਿਜ ਹੈੱਡ ਵਿੱਚੋ ਜਾਰੀ ਨਹੀ ਕੀਤੀਆਂ ਜਾਂਦੀਆ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਿਆ ਹਨ।ਜਿਲ੍ਹਾ ਅਮ੍ਰਿਤਸਰ ਵੱਲੋਂ ਇਹ ਮੋਰਚਾ ਸੂਰੂ ਕੀਤਾ ਜਾਵੇਗਾ।ਕਿਊਕਿ ਇਹਨਾਂ ਕਰਮਚਾਰੀਆ ਨੂੰ ਮਹਿਕਮੇ ਵੱਲੋਂ ਕਰਫਿਊ ਪਾਸ ਤਾਂ ਜਾਰੀ ਕਰ ਦਿੱਤੇ ਗਏ ਹਨ। ਪਰੰਤੂ ਇਨ੍ਹਾ ਵਰਕਰਾਂ ਨੂੰ ਕੋਈ ਵੀ ਸੇਫਟੀ ਕਿੱਟਾਂ ਮੁਹੱਈਆਂ ਨਹੀ ਕਰਵਾਈਆਂ ਗਈਆਂ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਬੀਮਾਂ ਕੀਤਾ ਗਿਆ ਹੈ ਅਤੇ ਨਾਲ-ਨਾਲ ਕਰਮਚਾਰੀਆਂ ਦੇ ਘਰਾਂ ਦੀਆਂ ਅੱਗਾਂ ਬੁਝਾਉਣ ਲਈ ਤਕਰੀਬਨ 2 ਮਹੀਨੇ ਬੀਤਣ ਉਪਰੰਤ ਵੀ ਤਨਖਾਹਾਂ ਜਾਰੀ ਨਹੀ ਕੀਤੀਆਂ ਜਾ ਰਹੀਆਂ। ਜੇਕਰ ਮਾਰਚ ਮਹੀਨੇ ਦੀ ਤਨਖਾਹ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ 02 ਵੇਜਿਜ ਵਿੱਚੋਂ ਜਾਰੀ ਨਹੀ ਕੀਤੀ ਜਾਂਦੀ ਤਾਂ ਜਥੇਬੰਦੀ ਵੱਲੋਂ ਉਡੀਕ ਮੋਰਚੇ ਨੂੰ ਦੁਬਾਰਾ ਫਿਰ ਮੁੱਖ ਦਫਤਰ ਵਿਖੇ ਕਰਫਿਊ ਦੌਰਾਨ ਲਗਾਤਾਰ ਮੋਰਚਾ ਖੋਲਿਆ ਜਾਵੇਗਾ।
ਜੇਕਰ ਮੋਰਚੇ ਦੌਰਾਨ ਕੋਈ ਵੀ ਕਰਮਚਾਰੀ ਕਰੋਨਾ ਵਾਇਰਸ ਦੀ ਬੀਮਾਰੀ ਦੀ ਲਪੇਟ ਵਿੱਚ ਆਕੇ ਆਪਣੀ ਜਾਨ ਗਵਾਉਦਾ ਹੈ ਤਾਂ ਉਸਦੀ ਨਿਰੋਲ ਜਿੰਮੇਵਾਰੀ ਸੰਬੰਧਤ ਕਾਰਜਕਾਰੀ ਇੰਜੀਨੀਅਰ ਅਤੇ ਜਲ ਸਪਲਾਈ ਦੀ ਮੈਨੇਜਮੈਟ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਸੇਖੋਂ, ਸ਼ਤੀਸ ਕੁਮਾਰ,ਨੀਤੀਨ ਮਲਿਕ,ਸੂਰਜ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ,ਹਰਪ੍ਰੀਤ ਸਿੰਘ ਆਦਿ ਸਾਮਿਲ ਹੋਏ।