ਚੰਡੀਗੜ੍ਹ, 25 ਜਨਵਰੀ

ਗੈਂਗਸਟਰ ਵਿੱਕੀ ਗੋਂਡਰ ਨੂੰ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਬਹਾਦੁਰੀ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ । ਗਣਤੰਤਰ ਦਿਵਸ ਮੌਕੇ ਗੁਰਮੀਤ ਸਿੰਘ ਚੌਹਾਨ ਏ.ਆਈ.ਜੀ. ਓ.ਸੀ.ਸੀ.ਯੂ., ਬਿਕਰਮਜੀਤ ਸਿੰਘ ਬਰਾੜ ਇੰਸਪੈਕਟਰ, ਬਲਵਿੰਦਰ ਸਿੰਘ ਸਬ ਇੰਸਪੈਕਟਰ ਅਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਸ਼ੀ ਪ੍ਰਭਾ ਦਿਵੇਦੀ, ਏ.ਡੀ.ਜੀ.ਪੀ. ਮਨੁੱਖੀ ਸਰੋਤ ਵਿਕਾਸ, ਪੰਜਾਬ ਅਤੇ ਹਰਵਿੰਦਰਪਾਲ ਸਿੰਘ ਵਿਰਕ, ਡੀ.ਐਸ.ਪੀ. ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ 16 ਹੋਰ ਪੁਲਿਸ ਅਧਿਕਾਰੀ/ਕਰਮਚਾਰੀ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਵਿਰਕ ਐਸ.ਪੀ., ਪੜਤਾਲ, ਬਰਨਾਲਾ, ਸੁਖਵਿੰਦਰ ਸਿੰਘ, ਡੀਐਸਪੀ, ਮੋਗਾ, ਹਰਜਿੰਦਰ ਸਿੰਘ, ਇੰਸਪੈਕਟਰ, ਐਸਐਚਓ, ਪੁਲੀਸ ਥਾਣਾ ਡਵੀਜ਼ਨ ਨੰ. 7, ਲੁਧਿਆਣਾ, ਸੱਤਪਾਲ, ਏਐਸਆਈ, 7 ਵੀਂ ਬਟਾਲੀਅਨ ਪੀ.ਏ.ਪੀ., ਜਲੰਧਰ, ਮਨੋਜ ਕੁਮਾਰ ਸਰੀਨ, ਐਸ.ਆਈ., ਦਫ਼ਤਰ ਏ.ਡੀ.ਜੀ.ਪੀ. / ਆਰਮਡ ਬਟਾਲੀਅਨਜ਼ ਜਲੰਧਰ, ਗੁਰਬਾਜ ਸਿੰਘ, ਏ.ਐੱਸ.ਆਈ., ਈ.ਓ ਵਿੰਗ, ਪਟਿਆਲਾ, ਸੁਰਮੇਲ ਸਿੰਘ ਸਬ ਇੰਸਪੈਕਟਰ, ਕੁਲਬੀਰਚੰਦ, ਏਐਸਆਈ, 80ਵੀਂ ਬਟਾਲੀਅਨ ਪੀ.ਏ.ਪੀ. , ਜਲੰਧਰ, ਰੁਪਿੰਦਰ ਸਿੰਘ, ਏਐਸਆਈ, ਦਫ਼ਤਰ ਏ.ਡੀ.ਜੀ. ਪੀ., ਐਸਓਜੀ ਐਂਡ ਸੀ.ਓ.ਡੀ, ਪਟਿਆਲਾ, ਜਨਕ ਰਾਜ, ਏਐਸਆਈ , ਸੀਆਈਏ ਸਟਾਫ, ਲੁਧਿਆਣਾ (ਦਿਹਾਤੀ), ਅਸ਼ੋਕ ਕੁਮਾਰ, ਏਐਸਆਈ ਦਫ਼ਤਰ ਸਪੈਸ਼ਲ ਡੀਜੀਪੀ, ਪੀ ਐਂਡ ਆਰ, ਪੰਜਾਬ, ਚੰਡੀਗੜ੍ਹ, ਕੁਲਦੀਪ ਕੌਰ, ਏਐਸਆਈ , ਸੀ.ਆਈ.ਡੀ. ਯੂਨਿਟ, ਚੰਡੀਗੜ੍ਹ, ਪੰਜਾਬ, ਚਮਕੌਰ ਸਿੰਘ, ਇੰਸਪੈਕਟਰ ਫਿਲੌਰ, ਹਰਵਿੰਦਰ ਸਿੰਘ, ਇੰਸਪੈਕਟਰ , ਇੰਟੈਲੀਜੈਂਸ ਵਿੰਗ, ਪੰਜਾਬ, ਅਮਰਜੀਤ ਸਿੰਘ, ਇੰਸਪੈਕਟਰ, ਰੇਸ਼ਮ ਸਿੰਘ, ਏਐਸਆਈ, ਦਫ਼ਤਰ ਕਮਾਂਡੈਂਟ ਆਰਟੀਸੀ, ਪੀਏਪੀ, ਜਲੰਧਰ ਨੂੰ ਬੇਮਿਸਾਲ ਸੇਵਾਵਾਂ ਲਈ ਪੁਲਿਸ ਮੈਡਲ ਦਿੱਤੇ ਜਾਣਗੇ।