ਫਗਵਾੜਾ ( ਡਾ ਰਮਨ ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ. ਟੀ. ਰੋਡ ਚੱਕ ਹਕੀਮ ਵਿਖੇ ਵਿਸਾਖੀ ਦਾ ਸ਼ੁਭ ਦਿਹਾੜਾ ਬਹੁਤ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਬਾਰਾਮਾਂਹ ਬਾਣੀ ਦੇ ਜਾਪ ਹੋਏ। ਨਵੇਂ ਆਰੰਭ ਹੋਏ ਵਿਸਾਖ ਮਹੀਨੇ ਦਾ ਸੰਗਤਾਂ ਨੂੰ ਨਾਮ ਸਰਵਣ ਕਰਵਾਇਆ ਗਿਆ। ਸੰਗਤਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਗੁਰਬਾਣੀ ਨਾਲ ਜੁੜ ਕੇ ਮਾਨਵਤਾ ਦੀ ਭਲਾਈ ਲਈ ਚੰਗੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਹੈੱਡ ਗ੍ਰੰਥੀ ਗਿਆਨੀ ਜਸਵੀਰ ਸਿੰਘ ਜੱਸਲ ਨੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ।ਗੁਰੂ ਘਰ ਵਿੱਚ ਵੱਡੇ ਪੱਧਰ ਤੇ ਚੱਲ ਰਹੇ ਉਸਾਰੀ ਕਾਰਜਾਂ ਅਤੇ ਗੁਰੂ ਕੇ ਲੰਗਰਾਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਦਾਨੀ ਸੱਜਣ ਜਿਨ੍ਹਾਂ ਵਿੱਚ ਮਿਸਤਰੀ ਭੁੱਲਾ ਰਾਮ ਮਹੇੜੂ, ਰਾਮ ਕੁਮਾਰ ਗੋਰਵ ਮੈਡੀਕਲ ਹਾਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਪੰਜਾਬ ਰਜਿ ਜੀ. ਟੀ. ਰੋਡ ਚੱਕ ਹਕੀਮ ਦੇ ਪ੍ਰਧਾਨ ਦਵਿੰਦਰ ਕੁਲਥਮ, ਸੀਨੀਅਰ ਉਪ ਪ੍ਰਧਾਨ ਜਗਨ ਨਾਥ ਕੈਲੇ, ਸਰਪ੍ਰਸਤ ਐਡਵੋਕੇਟ ਸ਼ਰਧਾ ਰਾਮ ਨੇ ਆਈਆਂ ਸੰਗਤਾਂ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ। ਸਕੱਤਰ ਬਲਦੇਵ ਰਾਜ ਕੋਮਲ ਅਤੇ ਪ੍ਰਚਾਰਕ ਸਕੱਤਰ ਸੀਟੂ ਬਾਈ, ਸੀਨੀਅਰ ਮੈਂਬਰ ਯਸ਼ ਬਰਨਾ ਅਤੇ ਮਕਬੂਲ ਆਦਿ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੋਕੇ ਪਰਮਜੀਤ ਕੌਰ ਕੁਲਥਮ, ਕਮਲਜੀਤ ਕੌਰ, ਕੁਲਵੰਤ ਦੜੋਚ, ਬਲਵੀਰ ਅਬਾਦੀ, ਮਨਜੀਤ ਕੁਮਾਰ ਐੱਮ ਡੀ, ਦੁਰਗਾ ਦਾਸ ਅਤੇ ਰਵਿੰਦਰ ਮਿੰਟੂ ਆਦਿ ਹਾਜ਼ਰ ਸਨ।