* ਕੈਂਪ ਦਾ ਲਾਭ ਉਠਾਉਣ ਲੋੜਵੰਦ ਮਰੀਜ਼ – ਅਸ਼ੋਕ ਮਹਿਰਾ
ਫਗਵਾੜਾ (ਡਾ ਰਮਨ ) ਪੁਨਰਜੋਤ ਵੈਲਫੇਅਰ ਸੁਸਾਇਟੀ ਦੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਨੇ ਦੱਸਿਆ ਕਿ ਵਿਸਾਖੀ ਅਤੇ ਡਾ. ਅੰਬੇਡਕਰ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਫਰੀ ਆਪ੍ਰੇਸ਼ਨ ਕੈਂਪ 13 ਅਤੇ 14 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਰਮੇਸ਼ ਲੁਧਿਆਣਾ, ਡਾ. ਸਰਬਜੀਤ ਰਾਜਨ ਫਗਵਾੜਾ ਅਤੇ ਡਾ. ਜੀ.ਐਸ. ਵਿਰਦੀ ਫਗਵਾੜਾ ਆਪੋ ਆਪਣੇ ਹਸਪਤਾਲ ਵਿਚ ਯੋਗ ਮਰੀਜਾਂ ਦੀ ਰਜਿਸਟ੍ਰੇਸ਼ਨ ਕਰਕੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਪੂਰਾ ਕਰਨਗੇ। ਲੋੜਵੰਦ ਮਰੀਜ ਮੋਬਾਇਲ ਨੰਬਰ 9781-705-750, 9814-151-300 ਪਰ ਵੀ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੋ ਵੀ ਮਰੀਜ ਕੈਂਪ ਦਾ ਲਾਭ ਉਠਾਉਣਾ ਚਾਹੁੰਦੇ ਹਨ ਉਹ ਆਪਣੀ ਕੋਰੋਨਾ ਜਾਂਚ ਦੀ ਰਿਪੋਰਟ ਨਾਲ ਲੈ ਕੇ ਆਉਣ। ਇਸ ਕੈਂਪ ਨੂੰ ਕੋਵਿਡ-19 ਸਬੰਧੀ ਨਿਯਮਾਂ ਅਧੀਨ ਨੇਪਰੇ ਚਾੜ੍ਹਿਆ ਜਾਵੇਗਾ। ਇਹ ਕੈਂਪ ਸਿਰਫ ਉਹਨਾਂ ਮਰੀਜਾਂ ਦੀ ਸਹੂਲਤ ਲਈ ਹੈ ਜਿਹਨਾਂ ਦੀ ਆਰਥਕ ਹਾਲਤ ਚੰਗੀ ਨਹੀਂ ਹੈ। ਚੁਣੇ ਗਏ ਮਰੀਜਾਂ ਦੀ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦੀ ਪ੍ਰਕ੍ਰਿਆ ਨੂੰ 18 ਅਪ੍ਰੈਲ ਤੱਕ ਪੂਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੁਨਰਜੋਤ ਸੁਸਾਇਟੀ ਵਲੋਂ ‘ਹਨ੍ਹੇਰੇ ਤੋਂ ਚਾਨਣ ਵੱਲ’ ਅਧੀਨ ਹੁਣ ਤੱਕ 30 ਹਜਾਰ ਅੱਖਾਂ ਦੇ ਮਰੀਜਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਿਲਕੁਲ ਫਰੀ ਕਰਵਾਏ ਜਾ ਚੁੱਕੇ ਹਨ।