ਅੰਮਿ੍ਤਸਰ 31 ਜਨਵਰੀ

( ਪਿੰਕੂ ਆਨੰਦ)

ਵਿਵੇਕ ਪਬਲਿਕ ਸਕੂਲ ਅਜਨਾਲਾ ਰੋਡ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਡਾਇਰੈਕਟਰ ਨਿਧੀ ਮਹਿਰਾ ਤੇ ਪਿ੍ਰੰਸੀਪਲ ਮੀਨਾਕਸ਼ੀ ਮਹਿਰਾ ਦੀ ਅਗਵਾਈ ਹੇਠ ਉਤਸਾਹ ਨਾਲ ਮਨਾਇਆ ਗਿਆ।
ਤਿਉਹਾਰ ਦੇ ਮੱਦੇਨਜ਼ਰ ਸਕੂਲ ਦੇ ਵਿਹੜੇ ਨੂੰ ਪੀਲੇ ਰੰਗ ਦੀਆਂ ਪਤੰਗਾ, ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਸਮੂਹ ਵਿਦਿਆਰਥੀ ਅਤੇ ਅਧਿਆਪਕ ਵੀ ਪੀਲੇ ਰੰਗ ਦੇ ਪਹਿਰਾਵੇ ‘ਚ ਸਜੇ ਸਨ। ਸਕੂਲ ਵਿਖੇ ਸਰਸਵਤੀ ਪੂਜਾ ਕੀਤੀ ਗਈ ਅਤੇ ਸਮੂਹ ਵਿਦਿਆਰਥੀਆਂ ਨੇ ਪੂਜਾ ‘ਚ ਹਿੱਸਾ ਲਿਆ। ਦਸਵੀਂ ਜਮਾਤ ਦੀ ਵਿਦਿਆਰਥਣ ਸੁਖਮੀਤ ਕੌਰ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ। ਵਿਦਿਆਰਥੀਆਂ ਨੇ ਦੁਪਿਹਰ ਦੇ ਭੋਜਨ ‘ਚ ਪੀਲੇ ਰੰਗ ਦੇ ਮਿੱਠੇ ਚੌਲ, ਹਲਵਾ ਅਤੇ ਪੂੜੀ ਦਾ ਆਨੰਦ ਮਾਣਿਆ।ਸਕੂਲ ਦੇ ਡਾਇਰੈਕਟਰ ਨਿਧੀ ਮਹਿਰਾ ਅਤੇ ਪਿ੍ਰੰਸੀਪਲ ਮੀਨਾਕਸ਼ੀ ਮਹਿਰਾ ਨੇ ਸਮੂਹ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ ਅਤੇ ਸਾਰੇ ਤਿਉਹਾਰਾਂ ਨੂੰ ਰਲ ਮਿਲ ਕੇ ਸਾਂਝੇ ਤੌਰ ‘ਤੇ ਮਨਾਉਣ ਦਾ ਸੰਦੇਸ਼ ਦਿੱਤਾ।