ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ 7340722856 ਜਗਦੀਪ ਬਾਊ

ਸ਼ਾਹਕੋਟ (20-07-2020): ਕੋਰੋਨਾ ਪਾਜੀਟਿਵ ਮਰੀਜਾਂ ਦੀ ਪਛਾਣ ਕਰਨ ਦੇ ਲਈ ਸ਼ਾਹਕੋਟ ਬਲਾਕ ‘ਚ ਕੀਤੀ ਜਾ ਰਹੀ ਸੈਂਪਲਿੰਗ ਦਰਮਿਆਨ ਐਮਐਲਏ ਸ਼ਾਹਕੋਟ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਉਨ੍ਹਾਂ ਦੇ ਪਰਿਵਾਰ ਦਾ ਸੀਐਚਸੀ ਸ਼ਾਹਕੋਟ ਵਿਖੇ ਰੈਪਿਡ ਟੈਸਟ ਕੀਤਾ ਗਿਆ। ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਇਆ ਹੈ। ਐਸਐਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਵਿਧਾਇਕ ਸ਼ੇਰੋਵਾਲੀਆ, ਉਨ੍ਹਾਂ ਦੀ ਪਤਨੀ ਅਤੇ ਬੇਟੀ ਦਾ ਕੋਰੋਨਾ ਰੈਪਿਡ ਟੈਸਟ ਕੀਤਾ ਗਿਆ, ਜਿਸ ਵਿੱਚ ਤਿੰਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਧਾਇਕ ਸ਼ੇਰੋਵਾਲੀਆ ਦੇ ਇੱਕ ਪ੍ਰਵਾਸੀ ਨੌਕਰ ਦੀ ਕੋਰੋਨਾ ਟੈਸਟ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਪਰਿਵਾਰ ਘਰ ਵਿੱਚ ਹੀ ਸੀ ਅਤੇ ਲਾਗ ਦਾ ਸ਼ੱਕ ਦੂਰ ਕਰਨ ਦੇ ਲਈ ਇਹ ਟੈਸਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਬਲਾਕ ਵਿੱਚ ਕੋਰੋਨਾ ਟੈਸਟਿੰਗ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਬੱਗਾ ਵਿਖੇ 60, ਸੀਐਚਸੀ ਸ਼ਾਹਕੋਟ ਵਿਖੇ 74 ਅਤੇ ਸੀਐਚਸੀ ਲੋਹੀਆਂ ਵਿਖੇ 17 ਲੋਕਾਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ। ਇਸ ਤੋਂ ਇਲਾਵਾ 6 ਰੈਪਿਡ ਟੈਸਟ ਕੀਤੇ ਗਏ।

ਬੀਈਈ ਚੰਦਨ ਮਿਸ਼ਰਾ ਨੇ ਕਿਹਾ ਕਿ ਸਿਹਤ ਵਿਭਾਗ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਸੰਭਵ ਮਾਮਲਿਆਂ ਦੀ ਪਛਾਣ ਕਰਨ ਲਈ ਹਰ ਰੋਜ਼ ਫੀਲਡ ਵਿੱਚ ਕੈਂਪ ਲਗਾ ਕੇ ਕੋਰੋਨਾ ਸੈਂਪਲਿੰਗ ਕਰਵਾ ਰਿਹਾ ਹੈ। ਮੰਗਲਵਾਰ ਨੂੰ ਬਾਹਮਣੀਆਂ ਵਿਖੇ ਕੈਂਪ ਲਗਾਇਆ ਜਾਵੇਗਾ। ਸੋਮਵਾਰ ਨੂੰ ਬੱਗਾ ਵਿਖੇ ਆਸ ਪਾਸ ਦੇ ਪਿੰਡਾਂ ਦੇ ਮਨਰੇਗਾ ਵਰਕਰਾਂ ਅਤੇ ਦੁਕਾਨਦਾਰਾਂ ਸਮੇਤ 60 ਵਿਅਕਤੀਆਂ ਦੇ ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸ਼ਾਹਕੋਟ ਖੇਤਰ ਵਿੱਚ ਕੋਈ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਬੱਗਾ ਵਿਖੇ ਲਗਾਏ ਗਏ ਕੈਂਪ ਵਿੱਚ ਬੀਡੀਪੀਓ ਸ਼ਾਹਕੋਟ ਮਲਕੀਤ ਸਿੰਘ, ਡਾ: ਪੂਨਮ ਯਾਦਵ, ਸਰਪੰਚ ਸੁਖਰਾਜ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਵਰਿੰਦਰ, ਅਮ੍ਰਿਤਪਾਲ ਸਿੰਘ, ਏਐਨਐਮ ਬਲਵੀਰ ਕੌਰ, ਪਰਮਜੀਤ ਕੌਰ, ਸੀਐਚਓ ਪਵਨਦੀਪ ਕੌਰ, ਸਟਾਫ਼ ਨਰਸ ਸੰਦੀਪ, ਰਾਜਦੀਪ, ਪੰਚਾਇਤ ਸੱਕਤਰ ਮੇਜਰ ਸਿੰਘ, ਗੁਰਦਿਆਲ ਸਿੰਘ, ਜੀ.ਓ.ਜੀ ਲਖਵੀਰ ਸਿੰਘ, ਹਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਆਸ਼ਾ ਫੈਸੀਲੀਟੇਟਰ ਕੁਲਵੰਤ ਕੌਰ, ਆਸ਼ਾ ਵਰਕਰ ਸਰਬਜੀਤ ਕੌਰ, ਬਲਜੀਤ ਕੌਰ, ਪਰਮਿੰਦਰ ਕੌਰ, ਦਲਬੀਰ ਕੌਰ, ਆਦਿ ਹਾਜ਼ਰ ਸਨ।