ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ/ਬਲਵੀਰ ਚੋਪੜਾ) ਆਮ ਆਦਮੀ ਪਾਰਟੀ ਵਲੋਂ ਕਰੋਨਾ ਵਾਇਰਸ ਜਾਗਰੂਕਤਾ ਮੁਹਿੰਮ ਦੋਰਾਨ ਜੋਨ ਸ੍ਰੀ ਅਨੰਦਪੁਰ ਸਾਹਿਬ ਤੋਂ ਸਭ ਤੋਂ ਵੱਧ ਕਾਲਾਂ ਕਰਕੇ ਆਮ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਲੇ ਕਰੋਨਾ ਕਾਲ ਕੰਮਪੈਨ ਵਾਰੀਅਰ ਦੇ ਯੋਧੇ ਐਮ ਸੀ ਸੋਮ ਨਾਥ ਬੰਗੜ ਸਾਬਕਾ ਪ੍ਰਧਾਨ ਤੇ ਗੁਰਦਿਆਲ ਸਿੰਘ ਭਨੋਟ ਵਿੱਤ ਸਕੱਤਰ ਨੂੰ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ ਅਬਸਰਵਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਤੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਅਬਸਰਵਰ ਜੋਨ ਗੁਰਦਾਸਪੁਰ ਵਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕਰਦਿਆਂ ਅਪੀਲ ਕੀਤੀ ਕਿ ਆਪ ਮਿਸ਼ਨ 2022 ਨੂੰ ਫਤਹਿ ਕਰਨ ਲਈ ਪਾਰਟੀ ਆਗੂਆਂ, ਅਹੁਦੇਦਾਰਾਂ, ਵਲੰਟੀਅਰਾਂ, ਵਰਕਰਾਂ, ਵੋਟਰਾਂ ਤੇ ਸਪੋਰਟਰਾਂ ਨੂੰ ਨਿੱਜੀ ਹਿੱਤਾਂ ਦੀ ਥਾਂ ਪਾਰਟੀ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ।ਇਸ ਮੌਕੇ ਮਨਜੀਤ ਸਿੰਘ੍ਹ ਘੁੰਮਣ ਕੋਆਰਡੀਨੇਟਰ, ਰਾਮ ਕੁਮਾਰ ਮੁਕਾਰੀ ਅਬਸਰਵਰ ਅਤੇ ਪਾਰਟੀ ਦੇ ਆਗੂ ਤੇ ਅਹੁਦੇਦਾਰ ਹਾਜ਼ਰ ਸਨ।