* ਵਿਕਾਸ ਦੇ ਸਾਰੇ ਅਧੂਰੇ ਕੰਮ ਜਲਦੀ ਮੁਕੰਮਲ ਕਰਵਾਉਣ ਦਾ ਦਿੱਤਾ ਭਰੋਸਾ
ਫਗਵਾੜਾ (ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਇਸਟਰਨ ਨਹਿਰ ਦੀ ਸਫਾਈ ਦੇ ਕੰਮ ਦਾ ਸ਼ੁਭ ਆਰੰਭ ਪਿੰਡ ਰਾਵਲਪਿੰਡੀ ਤੋਂ ਕਰਵਾਇਆ। ਉਹਨਾਂ ਦੇ ਨਾਲ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਵੀ ਉਚੇਰੇ ਤੌਰ ਤੇ ਮੋਜੂਦ ਸਨ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਫਗਵਾੜਾ ਦੇ ਪਿੰਡ ਮਲਕਪੁਰ ਤੋਂ ਚਹੇੜੂ ਤੱਕ ਕਰੀਬ 2.60 ਕਿ.ਮੀ. ਲੰਬਾ ਨਹਿਰ ਦਾ ਰਕਬਾ ਹਲਕੇ ਅਧੀਨ ਆਉਂਦਾ ਹੈ ਜਿਸਦੀ ਸਫਾਈ ਦੀ ਮੰਗ ਪਿੰਡਾਂ ਦੇ ਵਸਨੀਕਾਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਕੋਰੋਨਾ ਆਫਤ ਦੇ ਚਲਦੇ ਕੰਮ ਪਹਿਲਾਂ ਸ਼ੁਰੂ ਨਹੀਂ ਕਰਵਾਇਆ ਜਾ ਸਕਿਆ ਪਰ ਅੱਜ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਜਲਦੀ ਹੀ ਨੇਪਰੇ ਚਾੜਿ•ਆ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਫਗਵਾੜਾ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਕੋਰੋਨਾ ਆਫਤ ਨਾਲ ਪ੍ਰਭਾਵਿਤ ਹੋਏ ਵਿਕਾਸ ਦੇ ਕੰਮ ਜਲਦੀ ਪੂਰੇ ਕਰਵਾਏ ਜਾਣਗੇ ਅਤੇ ਵਿਧਾਨਸਭਾ ਚੋਣਾਂ ਸਮੇਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਓ. ਡਰੇਨ ਖੁਸ਼ਮਿੰਦਰ ਸਿੰਘ, ਜੇ.ਈ. ਸਾਹਿਲ ਰਾਮਪਾਲ, ਸੁਰਿੰਦਰ ਸਿੰਘ ਕਾਨੂੰਗੋ, ਪੰਚਾਇਤ ਸਕੱਤਰ ਸਤੀਸ਼ ਤੋਂ ਇਲਾਵਾ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਸੁਖਮਿੰਦਰ ਸਿੰਘ ਰਾਣੀਪੁਰ, ਮਾਰਕਿਟ ਕਮੇਟੀ ਮੈਂਬਰ ਜਗਜੀਤ ਬਿੱਟੂ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਨਿਰਮਲਜੀਤ ਹੈਪੀ ਸਰਪੰਚ ਲਖਪੁਰ, ਰਵੀ ਸਰਪੰਚ ਰਾਵਲਪਿੰਡੀ, ਅਮਰੀਕ ਸਿੰਘ ਸਰਪੰਚ ਸੀਕਰੀ, ਰਜਿੰਦਰ ਸਿੰਘ ਸਰਪੰਚ ਬਬੇਲੀ, ਸੁਰਜੀਤ ਸਾਬਕਾ ਸਰਪੰਚ ਰਾਮਪੁਰ ਸੁੰਨੜਾ, ਰਾਮ ਮੂਰਤੀ ਭਾਣੋਕੀ, ਰਾਮਪਾਲ ਸਰਪੰਚ ਸਾਹਨੀ, ਨਿੱਕਾ ਪੰਚ ਸਾਹਨੀ, ਮੇਜਰ ਸਿੰਘ ਪੰਚ ਸਾਹਨੀ, ਹਰਜੀਤ ਸਿੰਘ ਰਾਮਗੜ•,