* ਕਣਕ ਅਤੇ ਰਾਸ਼ਨ ਦੀ ਵੰਡ ਸਬੰਧੀ ਲਿਆ ਜਾਇਜਾ
ਫਗਵਾੜਾ(ਡਾ ਰਮਨ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਸਾਬਕਾ ਕੌਂਸਲਰ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ•ਾਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੇਜੀ ਕਣਕ ਅਤੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਸੰਜੀਵ ਬੁੱਗਾ ਅਤੇ ਦਲਜੀਤ ਰਾਜੂ ਨੇ ਵਿਧਾਇਕ ਧਾਲੀਵਾਲ ਨੂੰ ਦੱਸਿਆ ਕਿ ਸਰਕਾਰ ਵਲੋਂ ਭੇਜੀ ਕਣਕ ਅਤੇ ਰਾਸ਼ਨ ਦੀਆਂ ਕਿੱਟਾਂ ਹਰ ਲੋੜਵੰਦ ਤੱਕ ਬਿਨਾ ਕਿਸੇ ਸਿਆਸੀ ਵਿਤਕਰੇ ਬਾਜੀ ਤੋਂ ਪਹੁੰਚਾ ਦਿੱਤੀਆਂ ਗਈਆਂ ਹਨ। ਸ਼ਹਿਰ ਦੇ ਇਕ ਦੋ ਵਾਰਡ ਅਤੇ ਕੁੱਝ ਪਿੰਡਾਂ ਵਿਚ ਵੰਡ ਦਾ ਕੰਮ ਜਾਰੀ ਹੈ ਜੋ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਹਰ ਸੰਭਵ ਰਾਹਤ ਪਹੁੰਚਾ ਰਹੀ ਹੈ। ਕੋਰੋਨਾ ਵਾਇਰਸ ਦੇ ਖਾਤਮ ਦੀ ਲੜਾਈ ਵਿੱਚ ਲੱਗੇ ਡਾਕਟਰੀ ਸਟਾਫ, ਸਫਾਈ ਸੇਵਕਾਂ ਅਤੇ ਪੁਲਿਸ ਮੁਲਾਜਮਾ ਨੂੰ ਵੀ ਆਤਮ ਸੁਰੱਖਿਆ ਲਈ ਜਰੂਰੀ ਉਪਕਰਣਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਫਗਵਾੜਾ ਵਿਧਾਨਸਭਾ ਹਲਕੇ ਵਿਚ ਕੋਈ ਲੋੜਵੰਦ ਗਰੀਬ ਪਰਿਵਾਰ ਹੁਣ ਵੀ ਸਰਕਾਰੀ ਰਾਸ਼ਨ ਜਾਂ ਕਣਕ ਦੀ ਸਹਾਇਤਾ ਤੋਂ ਵਾਂਝਾ ਹੈ ਤਾਂ ਬਲਾਕ ਪ੍ਰਧਾਨਾਂ ਜਾਂ ਖੁਦ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਫਗਵਾੜਾ ਵਿਚ ਕਿਸੇ ਵੀ ਪਰਿਵਾਰ ਨੂੰ ਕੋਰੋਨਾ ਕਰਫਿਉ ਦੌਰਾਨ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਮਾਰਕਿਟ ਕਮੇਟੀ ਮੈਂਬਰ ਜਗਜੀਤ ਬਿੱਟੂ, ਅਸ਼ਵਨੀ ਸ਼ਰਮਾ, ਵਿੱਕੀ ਰਾਣੀਪੁਰ, ਮੁਕੇਸ਼ ਢੱਲਾ, ਯੂਥ ਕਾਂਗਰਸੀ ਆਗੂ ਕਮਲ ਧਾਲੀਵਾਲ, ਵਿਜੇ ਬਸੰਤ ਨਗਰ, ਕੁਲਦੀਪ ਸ਼ਰਮਾ, ਅਰੁਣ ਧੀਰ, ਪਿੰਕੀ, ਸੁਨੀਲ ਸ਼ਰਮਾ, ਪ੍ਰਦੀਪ ਕੁਮਾਰ, ਅਮਰਿੰਦਰ ਸਿੰਘ, ਹਨੀ ਧਾਲੀਵਾਲ ਆਦਿ ਹਾਜਰ ਸਨ।