ਫਗਵਾੜਾ(ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਨਗਰ ਨਿਗਮ ਦੇ ਸਫਾਈ ਸੇਵਕਾਂ ਦੀ ਹੌਸਲਾ ਅਫਜਾਈ ਕਰਦਿਆਂ ਸਥਾਨਕ ਮੇਹਲੀ ਗੇਟ ਵਰਿੰਦਰਾ ਪਾਰਕ ਦੇ ਨਜਦੀਕ ਕੂੜੇ ਦੇ ਡੰਪ ਦੀ ਸਫਾਈ ਕਰ ਰਹੇ ਸਫਾਈ ਸੇਵਕਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਾਤਮੇ ਦੀ ਲੜਾਈ ਵਿਚ ਸਫਾਈ ਸੇਵਕਾਂ ਦਾ ਬਹੁਤ ਹੀ ਵਢਮੁੱਲਾ ਯੋਗਦਾਨ ਹੈ। ਕੋਰੋਨਾ ਵਾਇਰਸ ਗੰਦਗੀ ਵਿਚ ਹੀ ਫਲਦਾ-ਫੁੱਲਦਾ ਹੈ ਅਤੇ ਸਫਾਈ ਸੇਵਕ ਆਪਣੀ ਜਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਨਿਡਰਤਾ ਨਾਲ ਸਾਡੀ ਸੁਰੱਖਿਆ ਹਿਤ ਸਵੱਛਤਾ ਲਈ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਫਗਵਾੜਾ ਰਾਹੀਂ ਸਮੂਹ ਸਫਾਈ ਸੇਵਕਾਂ ਦਾ 31 ਮਾਰਚ ਤੱਕ ਦੀਆਂ ਤਨਖਾਹਾਂ ਅਤੇ ਭੱਤਿਆਂ ਦਾ ਭੁਗਤਾਨ ਕਰਵਾ ਦਿੱਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਆਰਥਕ ਤੰਗੀ ਮਹਿਸੂਸ ਨਾ ਹੋਵੇ। ਇਸ ਮੌਕੇ ਸਨਮਾਨਤ ਹੋਣ ਵਾਲਿਆਂ ਵਿਚ ਨਗਰ ਨਿਗਮ ਫਗਵਾੜਾਦੇ ਸੁਪਰਡੈਂਟ ਮਲਕੀਤ ਰਾਮ, ਸੁਪਰਵਾਈਜਰ ਕੁਲਵੰਤ ਰਾਏ ਕਾਲੀ, ਜਗਦੀਸ਼ ਨਰੇਸ਼ ਕੁਮਾਰ, ਸੁਭਾਸ਼ ਗੋਰਵ, ਮਨਜੀਤ, ਲਕਸ਼ਮੀ, ਸਮ੍ਰਿਤੀ ਅਤੇ ਚਮੇਲੀ ਸ਼ਾਮਲ ਸਨ ਜਦਕਿ ਵਿਧਾਇਕ ਧਾਲੀਵਾਲ ਦੇ ਨਾਲ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਕਮਲ ਧਾਲੀਵਾਲ, ਅਮਰਜੀਤ ਬਸੂਟਾ, ਤਿਲਕਰਾਜ ਮੱਟੂ, ਰਾਕੇਸ਼ ਕਰਵਲ ਆਦਿ ਉਚੇਰੇ ਤੌਰ ਤੇ ਮੌਜੂਦ ਸਨ।