Home Punjabi-News ਵਿਧਾਇਕ ਧਾਲੀਵਾਲ ਵਲੋਂ ਵੱਖ ਵੱਖ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ

ਵਿਧਾਇਕ ਧਾਲੀਵਾਲ ਵਲੋਂ ਵੱਖ ਵੱਖ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ

ਫਗਵਾੜਾ(ਡਾ ਰਮਨ )
ਸ.ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ ਵਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਮੁਹੱਲਾ ਬਿਸ਼ਕਰਮਾ ਕਾਲੋਨੀ, ਫ੍ਰੈਂਡਸ ਕਾਲੋਨੀ ਅਤੇ ਸ਼ਾਮ ਨਗਰ ਵਿਖੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2021-22 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸ਼ਹਿਰੀ ਖੇਤਰਾਂ ਅੰਦਰ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਫਗਵਾੜਾ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਵਿਸ਼ੇਸ਼ ਪ੍ਰਾਜੈੱਕਟ ਉਲੀਕੇ ਗਏ ਹਨ। ਉਨਾਂ ਸਬੰਧਤ ਵਾਰਡਾਂ ਦੇ ਕੌਸਲਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕਾਰਜ਼ਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਗੁਣਵੱਤਾ ਬਣਾਈ ਰੱਖਣ ਲਈ ਨਿਗਰਾਨ ਦੀ ਭੂਮਿਕਾ ਨਿਭਾਉਣ।

ਉਨਾਂ ਕਿਹਾ ਕਿ ਫਗਵਾੜਾ ਹਲਕੇ ਦਾ ਸਰਬਪੱਖੀ ਵਿਕਾਸ ਉਨਾਂ ਦਾ ਮਕਸਦ ਹੈ ਜਿਸ ਨੂੰ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਲੋਕਾਂ ਦੇ ਸਹਿਯੋਗ ਨਾਲ ਪੂਰਾ ਕਰਨਗੇ।

ਇਸ ਮੌਕੇ ਸੰਜੀਵ ਬੁੱਗਾ ਪ੍ਰਧਾਨ ਸ਼ਹਿਰੀ ਕਾਂਗਰਸ ਐਸ.ਡੀ.ਓ ਪੰਕਜ,ਰਾਣੀ ਪਿਪਰੰਗੀ, ਅਮਰਜੀਤ ਕੁੱਕੀ ਸਾਬਕਾ ਐਮ.ਸੀ,ਤ੍ਰਿਲੋਕ ਨਾਮਧਾਰੀ,ਕਰਮਜੀਤ ਸਿੰਘ ਕੰਮਾ,ਓਕਾਰ ਗੋਸਲ,ਮਲਕੀਤ ਕੌਰ,ਸੋਹਨ ਸਿੰਘ,ਅਸ਼ੋਕ ਸੰਧੀ,ਨਰੇਸ਼ ਗੰਗਰ,ਜਗਜੀਵ ਸੰਧੀ, ਰਵਿੰਦਰ ਸ਼ਰਮਾ,ਅਮਰਜੀਤ ਗਰੇਵਾਲ,ਬਲਜੀਤ ਕੌਰ ਬੁੱਟਰ,ਕਮਲਜੀਤ ਸ਼ਿਵਪੁਰ ਅਤੇ ਬੋਬੀ ਵੋਹਰਾ ਹਾਜ਼ਰ ਸਨ।