* ਹਦੀਆਬਾਦ ਵਿਖੇ ਹੋਇਆ ਵਿਧਾਇਕ ਧਾਲੀਵਾਲ ਦਾ ਸਨਮਾਨ

ਫਗਵਾੜਾ 7 ਮਈ (ਅਜੈ ਕੋਛੜ)

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਅਤੇ ਹਦੀਆਬਾਦ ਵਿਖੇ ਸਫਾਈ ਸੇਵਕਾਂ ਨੂੰ ਸਰਕਾਰ ਵਲੋਂ ਲਾਕਡਾਉਨ ਕਰਫਿਉ ਦੌਰਾਨ ਰਾਹਤ ਵਜੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ। ਉਹਨਾਂ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਫਾਈ ਸੇਵਕਾਂ ਵਲੋਂ ਸੰਕ੍ਰਮਣ ਦਾ ਖਤਰਾ ਹੋਣ ਦੇ ਬਾਵਜੂਦ ਬਹਾਦੁਰੀ ਨਾਲ ਡਿਉਟੀ ਕਰਦੇ ਹੋਏ ਸਵੱਛਤਾ ਨੂੰ ਯਕੀਨੀ ਬਣਾਇਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਯੋਧਿਆਂ ਦੇ ਰੂਪ ਵਿਚ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਕਿਸੇ ਤਰ•ਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਵੇਗੀ। ਇਸ ਮੌਕੇ ਹਦੀਆਬਾਦ ਵਿਖੇ ਸਫਾਈ ਸੇਵਕਾਂ ਵਲੋਂ ਵਿਧਾਇਕ ਧਾਲੀਵਾਲ ਨੂੰ ਕੋਰੋਨਾ ਆਫਤ ਦੌਰਾਨ ਜਨ ਪ੍ਰਤੀਨਿਧੀ ਵਜੋਂ ਵਧੀਆ ਢੰਗ ਨਾਲ ਨਿਭਾਈ ਜਾ ਰਹੀ ਜਿੱਮੇਵਾਰੀ ਲਈ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਹੀਰੋ, ਅਵਿਨਾਸ਼ ਗੁਪਤਾ ਬਾਸ਼ੀ, ਰਾਮ ਕੁਮਾਰ ਚੱਢਾ, ਸੁਨੀਲ ਪਰਾਸ਼ਰ, ਅਸ਼ਵਨੀ ਸ਼ਰਮਾ, ਗੁਰਦੀਪ ਦੀਪਾ, ਸੌਰਵ ਜੋਸ਼ੀ, ਜਗਜੀਤ ਬਿੱਟੂ, ਰਾਕੇਸ਼ ਦੁੱਗਲ, ਵਿਪਨ ਬੇਦੀ, ਤਰਲੋਚਨ ਸਿੰਘ, ਮਨੋਜ ਮਿੱਢਾ, ਕਮਲ ਧਾਲੀਵਾਲ, ਕੀਰਤੀ ਮਨਖੰਡ, ਡਾ. ਕਟਾਰੀਆ, ਬੋਬੀ ਨਾਹਰ, ਵਿਨੋਦ ਰਾਮ, ਲੈਂਬਰ ਰਾਮ, ਵਿਨੋਦ ਕੁਮਾਰ ਆਦਿ ਹਾਜਰ ਸਨ।