* ਮੁਸ਼ਕਿਲ ਸਮੇਂ ‘ਚ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣ ਦਾ ਦਿੱਤਾ ਭਰੋਸਾ
ਫਗਵਾੜਾ (ਡਾ ਰਮਨ ) ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਲੋਕਡਾਊਨ ਕਰਫਿਊ ਵਿਚ ਆਰਥਕ ਤੰਗੀ ਦਾ ਸਾਹਮਣਾ ਕਰ ਰਹੇ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਤਿੰਨ ਮਹੀਨੇ ਦੀ ਅਡਵਾਂਸ ਕਣਕ ਅਤੇ ਦਾਲ ਵੰਡਣ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਾਰਡ ਨੰਬਰ 35 ਤੋਂ ਕਰਵਾਈ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਵਾਰਡ ਦੇ ਸਾਬਕਾ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਗੋਲ ਚੱਕਰ ਬਣਾ ਕੇ ਸਰੀਰਿਕ ਦੂਰੀ ਦੇ ਨੀਯਮ ਦੀ ਸ਼ਲਾਘਾ ਯੋਗ ਢੰਗ ਨਾਲ ਪੂਰੀ ਪਾਲਣਾ ਕਰਵਾਈ ਜਿਸ ਨੂੰ ਵਿਧਾਇਕ ਧਾਲੀਵਾਲ ਨੇ ਵੀ ਖਾਸ ਤੌਰ ਤੇ ਸਰਾਹਿਆ। ਉਹਨਾਂ ਕਿਹਾ ਕਿ ਹਰੇਕ ਵਾਰਡ ਵਿਚ ਬਹੁਤ ਜਲਦੀ ਹਰ ਲੋੜਵੰਦ ਨੀਲੇ ਕਾਰਡ ਧਾਰਕ ਨੂੰ ਸਰਕਾਰ ਵਲੋਂ ਭੇਜੀ ਤਿੰਨ ਮਹੀਨੇ ਦੀ ਅਡਵਾਂਸ ਕਣਕ ਅਤੇ ਦਾਲ ਦੀ ਵੰਡ ਕਰ ਦਿੱਤੀ ਜਾਵੇਗੀ। ਉਨ•ਾਂ ਭਰੋਸਾ ਦਿੱਤਾ ਕਿ ਇਸ ਮੁਸ਼ਕਿਲ ਸਮੇਂ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਹਲਕਾ ਵਿਧਾਇਕ ਦੇ ਨਾਤੇ ਉਹ ਖੁਦ ਹਮੇਸ਼ਾ ਲੋਕਾਂ ਦੇ ਨਾਲ ਖੜੇ ਹਨ। ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਕਿਸੇ ਵੀ ਗਰੀਬ ਪਰਿਵਾਰ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਸ਼ਿਵਜੀਤ ਤੱਖਰ ਅਤੇ ਦਮਨਜੀਤ ਸਿੰਘ ਤੋਂ ਇਲਾਵਾ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਜਿਲ•ਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਸਾਬਕਾ ਬਲਾਕ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਕਰਮਵੀਰ ਕੰਮਾ ਪ੍ਰਧਾਨ ਯੂਥ ਕਾਂਗਰਸ ਫਗਵਾੜਾ, ਅਵਿਨਾਸ਼ ਗੁਪਤਾ ਬਾਸ਼ੀ, ਅਨਿਲ ਡਾਬਰ, ਡਾ. ਜੋਗਿੰਦਰ ਪਾਲ ਬੱਤਰਾ ਆਦਿ ਹਾਜਰ ਸਨ।