ਫਗਵਾੜਾ (ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੇ ਵਾਰਡ ਨੰਬਰ 39, ਵਾਰਡ ਨੰਬਰ 44 ਅਤੇ ਵਾਰਡ ਨੰਬਰ 48 ਵਿਚ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਦੇ ਨਾਲ ਏ.ਡੀ.ਸੀ.-ਕਮ-ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ, ਐਕਸ.ਈ.ਐਨ. ਸਤੀਸ਼ ਸ਼ਰਮਾ, ਉਦੇ ਖੁਰਾਣਾ, ਐਸ.ਡੀ.ਓ. ਬੀ.ਐਂਡ.ਆਰ. ਜਸਪਾਲ ਸਿੰਘ, ਜੇ.ਈ. ਅਤੇ ਨੋਡਲ ਅਫਸਰ ਨਗਰ ਨਿਗਮ ਫਗਵਾੜਾ ਪੰਕਜ ਕੁਮਾਰ, ਜੇ.ਈ. ਨਵਦੀਪ ਬੇਦੀ, ਕੰਵਰ ਗਿੱਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਵਿਧਾਇਕ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਥੇ ਸਮੇਂ ਵਿਚ ਸੜਕਾਂ ਦੀ ਉਸਾਰੀ ਦਾ ਕੰਮ ਪੂਰਾ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ ‘ਚ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ। ਉਹਨਾਂ ਫਿਰ ਕਿਹਾ ਕਿ ਸ਼ਹਿਰ ਦੇ ਵਿਕਾਸ ‘ਚ ਗ੍ਰਾਂਟ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਵਿਨੋਦ ਵਰਮਾਨੀ, ਸਾਬੀ ਵਾਲੀਆ, ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਗਾਇਕ ਫਿਰੌਜ ਖਾਨ, ਬੂਟਾ ਮੁਹੰਮਦ, ਕੁਲਵਿੰਦਰ ਸਿੰਘ ਚੱਠਾ, ਗੋਲਡੀ ਘੁੰਮਣ, ਸੁਨੀਲ ਪਰਾਸ਼ਰ, ਅਸ਼ਵਨੀ ਸ਼ਰਮਾ, ਅਰੁਣ ਧੀਰ, ਮੈਡਮ ਪਿੰਕੀ, ਕੁਲਦੀਪ ਸ਼ਰਮਾ, ਸਾਬਕਾ ਕੌਂਸਲਰ ਪਦਮਦੇਵ ਸੁਧੀਰ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਪ੍ਰਮੋਦ ਜੋਸ਼ੀ, ਸੰਜੀਵ ਸ਼ਰਮਾ, ਟੀਟੂ, ਪਵਿੱਤਰ ਸਿੰਘ, ਗੁਰਦਿਆਲ ਸਿੰਘ, ਅਸ਼ਵਨੀ ਭਾਰਦਵਾਜ, ਵਿਜਯਾ ਰਾਣੀ, ਰਮਨ ਸ਼ਰਮਾ, ਟੋਨੀ, ਸ਼ਿਵ, ਲਵਲੀ, ਟੀਨੂ, ਬਿੱਲਾ, ਮਲਕੀਤ ਸਿੰਘ, ਕੁਲਵੀਰ ਸਿੰਘ, ਬੋਬੀ ਵੋਹਰਾ, ਅਰਜੁਨ ਸੁਧੀਰ, ਜੀਤਾ ਗੁਰਦਿਆਲ ਸਿੰਘ, ਗੋਪਾਲੀ, ਜੋਏ ਉੱਪਲ ਤੇ ਮਨੀਸ਼ ਢੱਲਾ ਆਦਿ ਹਾਜਰ ਸਨ।