* ਪਿੰਡ ਦੇ ਸਮੁੱਚੇ ਵਿਕਾਸ ਦਾ ਦਿੱਤਾ ਭਰੋਸਾ
ਫਗਵਾੜਾ (ਡਾ ਰਮਨ ) ਫਗਵਾੜਾ ਦੇ ਨਜਦੀਕੀ ਪਿੰਡ ਜਮਾਲਪੁਰ ਵਿਖੇ ਸਥਿਤ ਮਾਤਾ ਰਾਣੀ ਮੰਦਰ ਨੂੰ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਨਵੇਂ ਬਰਤਨ ਭੇਂਟ ਕੀਤੇ ਗਏ। ਇਹ ਬਰਤਨ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਭੇਜੀ ਇਕ ਲੱਖ ਰੁਪਏ ਦੀ ਗ੍ਰਾਂਟ ਨਾਲ ਖਰੀਦੇ ਗਏ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਕੈਬਿਨੇਟ ਮੰੰਤਰੀ ਧਰਮਸੋਤ ਦਾ ਧੰਨਵਾਦ ਕੀਤਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਉਨ•ਾਂ ਦੇ ਨਾਲ ਪੁੱਜੇ ਪਤਵੰਤਿਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਬਿੱਟੂ ਜਮਾਲਪੁਰ ਨੇ ਸਮੂਹ ਪਤਵੰਤਿਆਂ ਦਾ ਪਿੰਡ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੇਵਾ ਨਾਲ ਮੰਦਰ ਵਿਖੇ ਲੰਗਰ ਆਦਿ ਤਿਆਰ ਕਰਨ ਅਤੇ ਵਰਤਾਉਣ ਵਿਚ ਕਾਫੀ ਸੁਵਿਧਾ ਮਿਲੇਗੀ। ਵਿਧਾਇਕ ਧਾਲੀਵਾਲ ਨੇ ਪਿੰਡ ਦੇ ਸਮੁੱਚੇ ਵਿਕਾਸ ਦਾ ਭਰੋਸਾ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਲਾਕਡਾਊਨ ਨਿਯਮਾਂ ਦੀ ਪੂਰੀ ਪਾਲਣਾ ਕਰਨ। ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਥੋੜੀ ਸਾਵਧਾਨੀ ਵਰਤ ਕੇ ਇਸ ਦੇ ਸੰਕ੍ਰਮਣ ਤੋਂ ਬਚਿਆ ਜਾ ਸਕਦਾ ਹੈ। ਇਸ ਮੋਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਸੀਨੀਅਰ ਆਗੂ ਵਿਨੋਦ ਵਰਮਾਨੀ, ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਦਰਸ਼ਨ ਜਮਾਲਪੁਰ, ਅਰਜੁਨ ਰਾਮ, ਸੌਦਾਗਰ, ਅਮਰੀਕ ਚੰਦ, ਮਨੀ ਧਰਮਸੋਤ, ਮਾਧੋ ਰਾਮ, ਮਸਤਾ ਰਾਮ, ਕਰਮਚੰਦ, ਰਮੇਸ਼ ਲਾਲ, ਗਿਆਨ ਚੰਦ ਆਦਿ ਹਾਜਰ ਸਨ।