ਫਗਵਾੜਾ(ਡਾ ਰਮਨ /ਅਜੇ ਕੋਛੜ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਹਲਕੇ ਦੇ ਪਿੰਡਾਂ ਮੀਰਾਂਪੁਰ, ਗੁਜਰਾਤਾਂ, ਖੁਰਮਪੁਰ, ਡੁਮੇਲੀ, ਸੁਨੜਾ, ਖਾਟੀ, ਰਿਹਾਣਾ ਜੱਟਾਂ ਅਤੇ ਅਮਰੀਕ ਨਗਰੀ ਦਾ ਦੌਰਾ ਕਰਕੇ ਘਰੋਂ ਘਰੀਂ ਲੋਕਾਂ ਨਾਲ ਰਾਬਤਾ ਕੀਤਾ। ਉਨ•ਾਂ ਦੇ ਨਾਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਮੀਨਾ ਰਾਣੀ ਭਬਿਆਣਾ ਜਿਲ•ਾ ਪਰੀਸ਼ਦ ਮੈਂਬਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਸਾਬੀ ਵਾਲੀਆ ਤੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਵੀ ਸਨ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਅਤੇ ਕੁੱਝ ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ। ਉਨ•ਾਂ ਲੋੜਵੰਦ ਪਰਿਵਾਰਾਂ ਤੋਂ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਦੀ ਲਿਸਟ ਵੀ ਲਈ ਅਤੇ ਜਲਦੀ ਹੀ ਸਮਾਨ ਉਨ•ਾਂ ਨੂੰ ਭਿਜਵਾਉਣ ਦਾ ਭਰੋਸਾ ਦਿੰਦੇ ਹੋਏ ਅਪੀਲ ਕੀਤੀ ਕਿ ਕਰਫਿਊ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਰਹਿਣ। ਬਹੁਤ ਜਿਆਦਾ ਜਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਗਲੀ ਵਿਚ ਵੀ ਨਾ ਆਇਆ ਜਾਵੇ। ਰਾਸ਼ਨ, ਸਬਜੀ ਵਗੈਰਾ ਲੈਣ ਲਈ ਦੁਕਾਨ ਤੇ ਜਾਣ ਦੀ ਬਜਾਏ ਦੁਕਾਨਦਾਰਾਂ ਨਾਲ ਫੋਨ ਤੇ ਰਾਬਤਾ ਕਰਕੇ ਘਰ ਮੰਗਵਾ ਲਿਆ ਜਾਵੇ। ਇਸ ਮੌਕੇ ਸੁਰਜੀਤ ਸੁਨੜਾ, ਹਰਸਰੂਪ ਰਿਹਾਣਾ ਜੱਟਾਂ, ਵਿਜੇ ਕੁਮਾਰ, ਅਮਰੀਕ ਖੁਰਮਪੁਰ, ਪ੍ਰਦੀਪ ਆਦਿ ਤੋਂ ਇਲਾਵਾ ਉਕਤ ਪਿੰਡਾਂ ਦੇ ਸਰਪੰਚ, ਮੈਂਬਰ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜਰ ਸਨ।