ਫਗਵਾੜਾ (ਡਾ ਰਮਨ/ਅਜੇ ਕੋਛੜ) ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਪਿੰਡਾਂ ‘ਚ ਕੀਤੇ ਪ੍ਰਬੰਧਾਂ ਅਤੇ ਲੋਕਾਂ ਨੂੰ ਤਾਲਾਬੰਦੀ ਨਾਲ ਆ ਰਹੀਆਂ ਮੁਸ਼ਕਲਾਂ ਦਾ ਜਾਇਜਾ ਲੈਣ ਲਈ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਨੰਗਲ, ਖੇੜਾ, ਭਾਣੋਕੀ, ਠੱਕਰਕੀ, ਜਗਤਪੁਰ ਜੱਟਾਂ, ਉੱਚਾ ਪਿੰਡ, ਕਿਰਪਾਲਪੁਰ ਕਲੋਨੀ, ਮਾਨਾਂਵਾਲੀ ਅਤੇ ਨਾਰੰਗਸ਼ਾਹ ਪੁਰ ਦਾ ਦੌਰਾ ਕੀਤਾ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਰਾਮ, ਮੈਂਬਰ ਮਾਰਕਿਟ ਕਮੇਟੀ ਜਗਜੀਤ ਬਿੱਟੂ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਜ਼ਿਲ੍ਹਾ ਪਰੀਸ਼ਦਮ ਮੈਂਬਰ ਨਿਸ਼ਾ ਰਾਣੀ ਖੇੜਾ ਵੀ ਉਚੇਰੇ ਤੌਰ ਤੇ ਮੋਜੂਦ ਰਹੇ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਰਹਿ ਕੇ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਇਸ ਨਾਮੁਰਾਦ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹਨਾਂ ਨਾਲ ਮੋਬਾਇਲ ਫੋਨ ਰਾਹੀਂ ਰਾਬਤਾ ਕਰ ਸਕਦਾ ਹੈ। ਉਹ ਹਰ ਵੇਲੇ ਲੋਕਾਂ ਦੀ ਸੇਵਾ ਵਿਚ ਹਾਜਿਰ ਰਹਿਣਗੇ ਅਤੇ ਹਰ ਮੁਸ਼ਕਿਲ ਦਾ ਹਲ ਕਰਵਾਇਆ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਰਾਣੀਪੁਰ, ਹਰਸਰੂਪ ਰਿਹਾਣਾ ਜੱਟਾਂ, ਬਿੰਦਰ ਨੰਗਲ, ਬੋਬੀ ਠੱਕਰਕੀ, ਤਰਲੋਚਨ ਸਿੰਘ ਠੱਕਰਕੀ, ਬਲਜੀਤ ਸਿੰਘ ਪੰਚ, ਯਸ਼ ਨੰਬਰਦਾਰ ਠੱਕਰਕੀ ਆਦਿ ਹਾਜਰ ਸਨ।