ਫਗਵਾੜਾ(ਡਾ ਰਮਨ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਦੀ ਹੁਸ਼ਿਆਰਪੁਰ ਰੋਡ ਸਥਿਤ ਨਵੀਂ ਦਾਣਾ ਮੰਡੀ ਵਿਖੇ ਅੱਜ ਕਣਕ ਦੀ ਢੁਲਾਈ ‘ਚ ਲੱਗੀ ਲੇਬਰ ਦੀ ਸੁਵਿਧਾ ਲਈ ਲੰਗਰ ਦਾ ਸ਼ੁੱਭ ਆਰੰਭ ਕਰਵਾਇਆ। ਇਸ ਮੌਕੇ ਉਹਨਾਂ ਕਿਸਾਨਾਂ ਅਤੇ ਆੜ•ਤੀਆਂ ਨਾਲ ਵੀ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਣਕ ਵੇਚਣ ਵਿਚ ਕੋਈ ਦਿੱਕਤ ਨਹੀਂ ਹੈ। ਵਿਧਾਇਕ ਧਾਲੀਵਾਲ ਨੇ ਕਿਸਾਨਾਂ ਅਤੇ ਆੜਤੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਲੇਬਰ ਲਈ ਰੋਜਾਨਾ ਦੋ ਟਾਇਮ ਲੰਗਰ ਵਰਤਾਇਆ ਜਾਵੇਗਾ। ਫਸਲ ਦੀ ਲਿਫਟਿੰਗ ਅਤੇ ਰਕਮ ਦੀ ਅਦਾਇਗੀ ਸਮੇਂ ਤੇ ਹੋਣਾ ਯਕੀਨੀ ਬਣਾਇਆ ਗਿਆ ਹੈ। ਫਿਰ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ। ਹਰ ਸਮੱਸਿਆ ਦੇ ਪਹਿਲ ਦੇ ਅਧਾਰ ਤੇ ਤੁਰੰਤ ਹਲ ਕਰਵਾਇਆ ਜਾਵੇਗਾ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਜਗਜੀਵਨ ਖਲਵਾੜਾ ਉਪ ਚੇਅਰਮੈਨ ਮਾਰਕਿਟ ਕਮੇਟੀ, ਕੁਲਵੰਤ ਪੱਬੀ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਮਹੇਸ਼ ਅੱਗਰਵਾਲ, ਵਿਨੀਤ ਸੂਦ, ਅਨਿਲ ਗੁਪਤਾ ਸਮੇਤ ਸਮੂਹ ਆੜਤੀ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਪ੍ਰਤੀਨਿਧ ਹਾਜਰ ਸਨ।