* ਵਾਰਡ ਵਾਸੀਆਂ ਦੀ ਮੁਸ਼ਕਿਲਾਂ ਦਾ ਹੱਲ ਕਰਵਾਉਣ ਪਹਿਲਾ ਫਰਜ਼ – ਵਾਲੀਆ
ਫਗਵਾੜਾ (ਡਾ ਰਮਨ ) ਸ਼ਹਿਰ ਦੇ ਵਾਰਡ ਨੰਬਰ 15 ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਮੋਟਰਸਾਈਕਲ ਤੇ ਘਰ ਘਰ ਜਾ ਕੇ ਫੋਗ ਸਪਰੇਅ ਕੀਤੀ ਗਈ ਜਿਸ ਨਾਲ ਮਛੱਰਾਂ ਤੋਂ ਛੁਟਕਾਰਾ ਮਿਲ ਸਕੇ। ਗੁਰਜੀਤ ਪਾਲ ਵਾਲੀਆ ਨੇ ਦੱਸਿਆ ਕਿ ਪੂਰਾ ਵਾਰਡ ਉਹਨਾਂ ਪਰਿਵਾਰ ਹੈ ਇਸ ਲਈ ਉਹਨਾਂ ਫਰਜ ਸਮਝਿਆ ਕਿ ਆਪਣੇ ਵਾਰਡ ਦੇ ਮੈਂਬਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਹਨਾਂ ਦੱਸਿਆ ਕਿ ਵਾਰਡ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਇਜ ਕੀਤਾ ਜਾ ਰਿਹਾ ਹੈ। ਵਾਰਡ ਦੇ 200 ਲੋੜਵੰਦਾਂ ਨੂੰ ਸਰਕਾਰੀ ਰਾਸ਼ਨ ਦੀ ਵੰਡ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਵਾਰਡ ਵਿਚ ਕੋਰੋਨਾ ਲਾਕਡਾਉਨ ਸਮੇਂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾ ਰਿਹਾ। ਰੋਟਰੀ ਕਲੱਬ ਫਗਵਾੜਾ ਦੇ ਪ੍ਰਧਾਨ ਸੁਰਿੰਦਰ ਸਿੰਘ ਕਲੇਰ ਵਲੋਂ ਪ੍ਰੇਮਪਾਲ ਪੱਬੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਖੇੜਾ ਮਸਜਿਦ ਤੋਂ ਰੋਜਾਨਾ ਪੰਜ ਸੋ ਵਿਅਕਤੀਆਂ ਲਈ ਖਾਣੇ ਦਾ ਪ੍ਰਬੰਧ ਕਰਵਾਇਆ ਗਿਆ। ਵਾਲੀਆ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਵਾਰਡ ਵਿਚ ਫੋਗ ਸਪ੍ਰੇਅ, ਸੈਨੀਟਾਇਜ ਕਰਨ ਅਤੇ ਲੋੜਵੰਦਾਂ ਲਈ ਸਰਕਾਰੀ ਰਾਸ਼ਨ ਦਾ ਪ੍ਰਬੰਧ ਕਰਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਬਲਵਿੰਦਰ ਸਿੰਘ ਧਾਲੀਵਾਲ ਦੇ ਰੂਪ ਵਿਚ ਅਜਿਹਾ ਵਿਧਾਇਕ ਮਿਲਿਆ ਹੈ ਜੋ ਆਪਣੀ ਜਿੰਦਗੀ ਜੋਖਿਮ ਵਿੱਚ ਪਾ ਕੇ ਪਹਿਲੇ ਦਿਨ ਤੋਂ ਨਾ ਸਿਰਫ ਆਪ ਕੋਰੋਨਾ ਆਫਤ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸਮੇਂ ਸੇਵਾ ਵਿਚ ਤੱਤਪਰਤਾ ਨਾਲ ਤਿਆਰ ਰਹੇ ਬਲਕਿ ਉਹਨਾਂ ਦਾ ਪੂਰਾ ਪਰਿਵਾਰ ਵੀ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਹੈ ਕਿ ਲਾਕਡਾਉਨ ਕਰਫਿਉ ਦੌਰਾਨ ਕੋਈ ਪਰਿਵਾਰ ਭੁੱਖਾ ਨਾ ਰਹੇ। ਇਸ ਮੌਕੇ ਪਰਮਜੀਤ ਕੌਰ ਵਾਲੀਆ, ਅਸ਼ੋਕ ਵਧਵਾ ਪੱਪੂ ਚਾਚਾ, ਰਮੇਸ਼ ਅਰੋੜਾ, ਡਿੰਪੀ ਸ਼ਰਮਾ, ਸੁਰਿੰਦਰ ਕਲੂਚਾ, ਰਾਜੇਸ਼ ਸ਼ਾਰਦਾ, ਰਾਹੁਲ ਵਾਲੀਆ, ਰਾਜੀਵ ਸ਼ਰਮਾ, ਮਨੋਜ ਸਡਾਨਾ, ਪੁਨੀਤ ਸ਼ਰਮਾ, ਮਲਕੀਤ ਸਿੰਘ ਬਸਰਾ ਗੋਲਡੀ, ਰਾਹੁਲ ਸਾਹੀ, ਸੰਜੇ ਕੁਮਾਰ, ਮੁਹੰਮਦ ਅਲਾਉਦੀਨ, ਮਨਜੀਤ ਕੌਰ ਵਾਲੀਆ, ਬਿੱਟੂ ਢੀਂਗਰਾ, ਰਾਜੇਸ਼ ਸ਼ਰਮਾ, ਰੁਪੇਸ਼ ਮੇਹਰਾ, ਰਿੱਕੀ ਕੁਮਾਰ, ਸਾਗਰ ਲਾਂਬਾ, ਸੰਜੀਵ ਗੁਪਤਾ, ਨਵੀਨ ਅਰੋੜਾ, ਅੰਕੁਸ਼ ਸ਼ਰਮਾ, ਰਜਨੀ ਬਾਲਾ, ਬਬਲੂ ਕੁਮਾਰ ਆਦਿ ਹਾਜਰ ਸਨ ।