-ਕੋਰੋਨਾ ਦੌਰਾਨ ਧਾਲੀਵਾਲ ਅਤੇ ਉਨਾਂ ਦੇ ਪਰਿਵਾਰ ਨੇ ਸੈਂਕੜੇ ਪਰਿਵਾਰਾਂ ਦੀ ਸੇਵਾ ਕੀਤੀ,ਅੱਲਾ ਉਨਾਂ ਨੂੰ ਸਲਾਮਤ ਰੱਖੇ-ਸੱਭਾ
ਫਗਵਾੜਾ ( ਡਾ ਰਮਨ ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਨਾਂ ਦੇ ਬੇਟੇ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਉਣ ਤੋਂ ਬਾਅਦ ਸ਼ਹਿਰ ਅੰਦਰ ਉਨਾਂ ਦੀ ਸਿਹਤਮੰਦੀ ਅਤੇ ਸਲਾਮਤ ਲਈ ਅਰਦਾਸ,ਪ੍ਰਾਰਥਨਾ ਅਤੇ ਦੁਆਵਾਂ ਦਾ ਦੌਰ ਜਾਰੀ ਹੈ। ਕੁੱਝ ਹੀ ਸਮੇਂ ਵਿਚ ਸ਼ਹਿਰ ਵਿਚ ਵਿਕਾਸ ਅਤੇ ਸਮਾਜ ਸੇਵਾ ਦੀ ਇੱਕ ਮਿਸਾਲ ਬਣ ਕੇ ਉੱਭਰਿਆ ਹੈ ਧਾਲੀਵਾਲ ਪਰਿਵਾਰ। ਅੱਜ ਉਨਾਂ ਦੇ ਛੇਤੀ ਸਿਹਤਮੰਦ ਹੋਣ ਲਈ ਦੁਆ ਕਰਨ ਲਈ ਮਦੀਨਾ ਮਸਜਿਦ ਪਲਾਹੀ ਵਿਚ ਸਰਵਰ ਗ਼ੁਲਾਮ ਸੱਭਾ ਦੀ ਅਗਵਾਈ ਵਿਚ ਇੱਕ ਇਕੱਠ ਕੀਤਾ ਗਿਆ। ਜਿਸ ਵਿਚ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਦੁਆ ਕੀਤੀ ਕਿ ਅੱਲਾ ਤਾਲਾ ਵਿਧਾਇਕ ਧਾਲੀਵਾਲ ਅਤੇ ਉਨਾਂ ਦੇ ਪਰਿਵਾਰ ਨੂੰ ਤੌਫ਼ੀਕ ਅਤਾ ਫ਼ਰਮਾਏ ਤਾਂਕੀ ਉਹ ਪੂਰੇ ਜ਼ੋਰ ਸ਼ੋਰ ਨਾਲ ਪਹਿਲਾਂ ਦੀ ਤਰਾਂ ਸਮਾਜ ਦੀ ਸੇਵਾ ਲਈ ਜੁੱਟ ਸਕਣ। ਇਸ ਮੌਕੇ ਵਿਸ਼ਵ ਦੀ ਸ਼ਾਂਤੀ,ਅਮਨ ਲਈ ਅਤੇ ਕੋਰੋਨਾ ਦੇ ਖ਼ਾਤਮੇ ਲਈ ਦੁਆ ਕੀਤੀ ਗਈ। ਇਸ ਦੌਰਾਨ ਸਰਵਰ ਗ਼ੁਲਾਮ ਸੱਭਾ ਨੇ ਕਿਹਾ ਕਿ ਬੜੀ ਦੇਰ ਬਾਅਦ ਫਗਵਾੜਾ ਨੂੰ ਇੱਕ ਸ਼ਕਤੀਸ਼ਾਲੀ ਲੀਡਰ ਅਤੇ ਸਮਾਜ ਸੇਵੀ ਵਿਧਾਇਕ ਮਿਲਿਆ ਹੈ। ਧਾਲੀਵਾਲ ਸਾਹਿਬ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਹੈ। ਉਹ ਅਤੇ ਉਨਾਂ ਦਾ ਪਰਿਵਾਰ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਕੋਰੋਨਾ ਕਾਲ ਦੌਰਾਨ ਸਮਾਜ ਸੇਵਾ ਵਿਚ ਜੁਟਿਆ ਰਿਹਾ ਹੈ। ਉਨਾਂ ਵਿਸ਼ਵਾਸ ਪਰਗਟ ਕੀਤਾ ਕਿ ਸਾਡੇ ਸਾਰਿਆ ਦੀ ਦੁਆ ਕਬੂਲ ਹੋਵੇਗੀ ਅਤੇ ਉਹ ਫਿਰ ਫਗਵਾੜਾ ਨੂੰ ਵਿਕਾਸ ਦੀਆਂ ਸ਼ਿਖਰਾ ਤੇ ਲੈ ਜਾਣ ਲਈ ਇੱਕ ਵਾਰ ਫੇਰ ਮੈਦਾਨ ਵਿਚ ਹੋਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਕਾਂਗਰਸ ਬਲਾਕ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ,ਪੰਚ ਮਨੋਹਰ ਸਿੰਘ,ਸਾਬਕਾ ਕੌਂਸਲਰ ਜਤਿੰਦਰ ਵਰਮਾਨੀ,ਮੁਨੀਸ਼ ਪ੍ਰਭਾਕਰ,ਬੰਟੀ ਵਾਲੀਆ,ਅਵਿਨਾਸ਼ ਵਾਸ਼ੀ,ਪਦਮ ਦੇਵ ਸੁਧੀਰ,ਸੋਨੂ ਪਹਿਲਵਾਨ,ਮਨੀ ਭੋਗਲ,ਸੰਜੀਵ ਜੇਜੀ ਭਟਾਰਾ,ਰਾਜਨ ਪਰਾਸ਼ਰ,ਦਰਸ਼ਨ ਲਾਲ ਧਰਮਸ਼ੋਤ,ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ,ਅਸ਼ਵਨੀ ਵਘਾਨੀਆ,ਸੁਭਾਸ਼ ਕਵਾਤਰਾ,ਸੁਦਰਸ਼ਨ ਬਹਿਲ,ਹਰਪ੍ਰੀਤ ਸਿੰਘ ਸੋਨੂੰ,ਗਅੂਰ ਅਹਿਮਦ,ਕਾਰੀ ਸ਼ੌਕੀਨ,ਮੁਹੰਮਦ ਕਮਰੂਲ,ਮੁਹੰਮਦ ਅਸਲਮ,ਰਫ਼ੀਕ ਮੁਹੰਮਦ,ਅਲਾਦੀਨ,ਮੁਹੰਮਦ ਯੁਸੁਫ,ਮੁਹੰਮਦ ਹਾਰੁਨ ਆਦਿ ਮੌਜੂਦ ਸਨ।