ਫਗਵਾੜਾ (ਡਾ ਰਮਨ /ਅਜੇ ਕੋਛੜ ) ਪਿਛਲੇ ਹਫਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜਮੈਂਟ ਅੈਂਡ ਐਡਵਾਸ ਸੱਟਡੀਜ ਦੇ ਵਿਦਿਆਰਥੀਆਂ ਨੇ 35ਵੇ ਅਹਾਰ ਅੰਤਰਰਾਸ਼ਟਰੀ ਭੋਜਨ ਅਤੇ ਪ੍ਰੋਹਨਚਾਰੀ ਮੇਲਾ 2020 ਸ਼ੀਲਡ ਨਵੀਂ ਦਿੱਲੀ ਦਾ ਦੋਰਾ ਕੀਤਾ ਉਨ੍ਹਾਂ ਨੇ ਹੋਟਲ ਉਦਯੋਗ ਅਤੇ ਵੱਖ-ਵੱਖ ਨਿਰਮਾਤਾਵਾਂ ਅਤੇ ਸਪਲਾਇਰਾ ਵਿੱਚ ਸਹੁਲਤਾਂ ਪ੍ਰਦਾਨ ਕਰਨ ਵਾਲੀਆ ਬਾਰੇ ਜਾਗਰੂਕਤਾ ਪ੍ਰਾਪਤ ਕੀਤੀ ਵਿਦਿਆਰਥੀਆਂ ਨੂੰ ਹਾਸਪਿਟਲਿਟੀ ਇੰਡਸਟਰੀ ਨਾਲ ਜੁੜੀਆ ਆਧੁਨਿਕ ਟੈਕਨੋਲੋਜੀ ਦੇ ਨਾਲ ਨਾਲ ਉਪਕਰਨਾ ਦੇ ਬਾਰੇ ਵਿੱਚ ਅੰਤਰ ਗਿਆਨ ਵੀ ਪ੍ਰਾਪਤ ਹੋਇਆ ਡਾਇਰੈਕਟਰ ਡਾ ਵਿਓਮਾ ਭੋਗਲ ਢੱਟ ਨੇ ਕਿਹਾ ਕਿ ਅਜਿਹੀਆ ਕਿਸਮਾ ਦੀ ਪ੍ਰਦਰਸ਼ਨੀ ਵਿਦਿਆਰਥੀਆਂ ਨੂੰ ਵਿਸ਼ਾਲ ਗਿਆਨ ਦਿੰਦੀ ਹੈ ਅਤੇ ੲਿਹ ਉਨ੍ਹਾ ਦੇ ਭਵਿੱਖ ਦੇ ਨਜ਼ਰੀਏ ਨੂੰ ਜੋੜਦੀ ਹੈ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ੲਿਸ ਤਰ੍ਹਾਂ ਦੀਆ ਮੁਲਾਕਾਤਾ ਨਾਲ ਵਿਦਿਆਰਥੀਆਂ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਪ੍ਰੋਹਨਚਾਰੀ ਉਦਯੋਗ ਵਿੱਚ ਵੱਖ-ਵੱਖ ਨਵੀਨਤਾ ਅਤੇ ਤਾਜਾ ਰੁਝਾਨ ਬਾਰੇ ਪਤਾ ਲਗ ਜਾਂਦਾ ਹੈ ਉਨ੍ਹਾਂ ਦੇ ਨਾਲ ਫੈਕਲਟੀ ਸਨ ਸ੍ਰੀ ਅਮਰਜੀਤ ਕੁਮਾਰ , ਮਿਸ ਨਵਜੋਤ ਕੌਰ , ਆਦਿ ਮੌਜੂਦ ਸਨ.