ਵਿਧਾਨ ਸਭਾ ਹਲਕਾ ਅਬੋਹਰ ‘ਚ ਪੈਂਦੇ ਪਿੰਡ ਖੂਈਆਂ ਸਰਵਰ ਦੇ ਪੈਲਸ ਏ ਕੇ ਰਿਜ਼ੋਰਟ ਵਿੱਚ ਇੱਕ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਝਗੜ ਰਹੀਆਂ ਇਨ੍ਹਾਂ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਬਕਾ ਸਰਪੰਚ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ । ਪਿੰਡ ਹਰੀਪੁਰ ਦੇ ਸਾਬਕਾ ਸਰਪੰਚ ਮਹਿੰਦਰ ਕੁਮਾਰ ਪੁੱਤਰ ਰਾਜਾ ਰਾਮ ਦੀ ਘਟਨਾ ਸਥਾਨ ਤੇ ਮੌਤ ਹੋ ਗਈ । ਪਰਥ ਲਾਲ ਪੁੱਤਰ ਪਿਰਥੀ ਰਾਜ ਅਤੇ ਨੀਰਜ ਕੁਮਾਰ ਪੁੱਤਰ ਰਾਮ ਮੂਰਤੀ ਵਾਸੀਅਨ ਪਿੰਡ ਹਰੀਪੁਰਾ ਗੰਭੀਰ ਰੂਪ ਵਿੱਚ ਫੱਟੜ ਹੋ ਗਏ । ਪ੍ਰਾਪਤ ਸੂਚਨ ਅਨੁਸਾਰ ਲੋਕੇਸ਼ ਗੁੰਦਾਰਾ ਪੁੱਤਰ ਰਾਮ ਪ੍ਰਕਾਸ਼ ਗੋਦਾਰਾ ਵਾਸੀ ਢਾਣੀ ਹਰੀਪੁਰਾ ਅਤੇ ਭਰਤ ਕੁਮਾਰ , ਨੀਰਜ ਕੁਮਾਰ ਦਰਮਿਆਨ ਵਿਆਹ ਸਮਾਗਮ ਦੌਰਾਨ ਹੀ ਝਗੜਾ ਹੋਇਆ । ਇਸ ਦੌਰਾਨ ਲੋਕੇਸ਼ ਕੁੰਦਰਾ ਵੱਲੋਂ ਚਲਾਈਆਂ ਗੋਲੀਆਂ ਇਨ੍ਹਾਂ ਤਿੰਨਾਂ ਦੇ ਲੱਗੀਆਂ । ਐਸ ਐਚ ਓ ਪਰਮਜੀਤ ਸਿੰਘ ਅਨੁਸਾਰ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਪੁਲਸ ਅਨੁਸਾਰ ਦੋਸ਼ੀ ਦੇ ਰਾਜਸਥਾਨ ਦੌੜ ਜਾਣ ਦੀ ਸੰਭਾਵਨਾ ਕਾਰਨ ਪੰਜਾਬ ਪੁਲਸ ਦੇ ਨਾਲ ਹੀ ਰਾਜਸਥਾਨ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਹੈ । ਜ਼ਖ਼ਮੀਆਂ ਨੂੰ ਗੰਗਾਨਗਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।