(ਬਿਊਰੋ ਰਿਪੋਰਟ)

ਸ਼ੇਰ ਖਾਂ / ਫਿਰੋਜ਼ਪੁਰ 7 ਸਤੰਬਰ
ਇੱਕ ਟੀ ਵੀ ਚੈਨਲ ਵੱਲੋਂ ਰਾਮਾਇਣ ‘ਤੇ ਆਧਾਰਿਤ ਪ੍ਰਸਾਰਤ ਕੀਤੇ ਜਾ ਰਹੇ ਸੀਰੀਅਲ ਤੋਂ ਸ਼ੁਰੂ ਹੋਏ ਵਿਵਾਦ ਨੇ ਅੱਜ ਉਸ ਵਕਤ ਵਿਸਫੋਟਕ ਰੂਪ ਧਾਰਨ ਕਰ ਲਿਆ ਜਦੋਂ ਫਿਰੋਜ਼ਪੁਰ ਦੇ ਪਿੰਡ ਸ਼ੇਰ ਖਾਂ ਵਿਖੇ ਕਰੀਬ ਨੌਂ ਵਜੇ ਸ਼ਾਮ ਨੂੰ ਅੱਧਾ ਘੰਟਾ ਗੋਲੀ ਅਤੇ ਕਿਰਪਾਨਾਂ ਚੱਲੀਆਂ ।
ਜ਼ਖ਼ਮੀ ਲੋਕ ਅਤੇ ਉਹਨਾਂ ਦੇ ਹਮੈਤੀ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿ ਉਨ੍ਹਾਂ ਵੱਲੋਂ ਅੱਜ ਭਗਵਾਨ ਵਾਲਮੀਕ ਸਬੰਧੀ ਬਣੇ ਸੀਰੀਅਲ ਦੇ ਮੁੱਦੇ ਤੇ ਬੰਦ ਕਰਾਉਣ ਦੀ ਜ਼ੁਰਤ ਕਿਸ ਤਰਾਂ ਕੀਤੀ ।
ਬਾਬੂਸ਼ਾਹੀ ਅਦਾਰਾ ਇਹ ਜਾਣਕਾਰੀ ਪ੍ਰਾਪਤ ਵੀਡੀਓ ਕਲਿੱਪ ਦੇ ਆਧਾਰ ਤੇ ਸਾਂਝਾ ਕਰ ਰਿਹਾ ਹੈ ।

ਸਿਵਲ ਹਸਪਤਾਲ ਫਿਰੋਜ਼ਪੁਰ ਦੇ ਟਰੋਮਾ ਵਾਰਡ ਵਿਚ ਕੁੱਝ ਜ਼ਖਮੀ ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਹੈ ,
ਜ਼ਖਮੀਆਂ ਵੱਲੋਂ ਪੁਲਿਸ ਨੂੰ ਦਿੱਤੇ ਜਾਣ ਵਾਲੇ ਬਿਆਨਾਂ ਅਤੇ ਸਾਹਮਣੇ ਵਾਲੀ ਧਿਰ ਦੇ ਪੱਖ ਤੋਂ ਬਾਅਦ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਮਾਮਲਾ ਖੂਨੀ ਝੜਪ ਦਾ ਰੂਪ ਕਿਸ ਤਰ੍ਹਾਂ ਅਖ਼ਤਿਆਰ ਕਰ ਗਿਆ ।

ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਵਿਵਾਦ ਦੀ ਅਸਲ ਜੜ੍ਹ ਮਾਮਲੇ ਦੀ ਤਫ਼ਤੀਸ਼ ਤੋਂ ਸਾਹਮਣੇ ਆਵੇਗੀ