ਫਗਵਾੜਾ (ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਨੇ ਕਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੋ ਟੀਕਾਕਰਨ ਮੁੰਹਿਮ ਛੇੜ ਦਿੱਤੀ ਹੈ ਅਤੇ ੲਿਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਵਾਰਡ ਨੰਬਰ 48 ਰੱਖਾ ਸਿਵਾਲਾ ਮੰਦਰ ਮੁੱਹਲਾ ਮਨਸਾ ਦੇਵੀ ਨਗਰ ਵਿੱਖੇ ਸਿਹਤ ਕਰਮਚਾਰੀ ਵਲੋਂ ਅਸ਼ਵਨੀ ਸ਼ਰਮਾ ਦੇ ਯਤਨਾਂ ਸਦਕਾ ਅਤੇ ਉਨ੍ਹਾਂ ਦੀ ਸੁੱਚਜੀ ਦੇਖਰੇਖ ਹੇਠ ਕਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਟੀਕਾਕਰਨ ਕੈਂਪ ਲਗਾਇਆ ਗਿਆ ੲਿਸ ਦੌਰਾਨ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਣਥੱਕ ਯਤਨਾਂ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਸ਼ੂਰੁ ਕੀਤੀ ਗਈ ਕੋਵਿਡ ਵੈਕਸੀਨ ਦਾ ਵੱਧ ਤੋਂ ਵੱਧ ਲੋਕਾ ਨੂੰ ਫਾੲਿਦਾ ਚੁੱਕਣਾ ਚਾਹੀਦਾ ਹੈ ਤਾ ਜੋ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ ੲਿਸ ਮੌਕੇ ਅਸ਼ਵਨੀ ਸ਼ਰਮਾ ਨੇ ਅਪਣੇ ਵਾਰਡ ਨੰਬਰ 48 ਦੇ ਨਿਵਾਸੀਆਂ ਨਾਲ ਮਿਲ ਕੇ ਖੁਦ ਵੀ ਕੋਵਿਡ ਵੈਕਸੀਨ ਲਗਵਾਈ ੲਿਸ ਮੌਕੇ ੲੇ ਐਨ ਐਮ ਪਰਮਿੰਦਰ ਕੌਰ , ਸੀਮਾ ਦੇਵੀ ਆਸ਼ਾ ਵਰਕਰ , ਨੇਹਾ ਕੰਪਿਊਟਰ ਐਪਲੀਕੇਸਨ ਕੁਲਦੀਪ ਸ਼ਰਮਾ , ਵਿੱਕੀ , ਸੋਨੂੰ ਸ਼ਰਮਾ ਨਰੇਸ਼ ਕੁਮਾਰ , ਅਸ਼ੋਕ ਸ਼ਰਮਾ , ਪੱਪੀ ਗੁਪਤਾ , ਜੀਤਾ ਸੈਣੀ , ਬਿੱਲਾ ਜੋਨੀ , ਮੀਨਾਕਸ਼ੀ ਵਰਮਾ , ਨਰਿੰਦਰ ਸਿੰਘ , ਰਾਜ ਮਹਾਜਨ , ਪੰਡਤ ਪੂਰਣ ਚੰਦ , ਡੱਲਾ ਤੋਂ ਇਲਾਵਾ ਵਾਰਡ ਵਾਸੀ ਮੌਜੂਦ ਸਨ ਸਵੇਰੇ10 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾੲੇ ਗੲੇ ੲਿਸ ਕੈਂਪ ਵਿੱਚ ਲੋਕਾ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਕੁੱਲ 150 ਵਿਅਕਤੀਆਂ ਨੇ ਵੈਕਸੀਨ ਲਗਵਾਈ