ਫਗਵਾੜਾ (ਅਜੈ ਕੋਛੜ) ਵਾਰਡ ਨੰਬਰ 44 ਅਧੀਨ ਆਉਂਦੇ ਇਲਾਕੇ ਰਾਜਾ ਗਾਰਡਨ ਡੀ ਬਲਾਕ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਦੇ ਬਰਾਬਰ ਹੋਣ ਕਾਰਨ ਆ ਰਹੀ ਪਾਣੀ ਦੀ ਕਿੱਲਤ ਅਤੇ ੲਿਲਾਕੇ ਵਿੱਚ ਪਾੲੇ ਸੀਵਰੇਜ ਕੂੰਨੈਕਸਨਾ ਚ ਹੋ ਰਹੀ ਲੀਕੇਜ ਤੇ ਕਾਬੂ ਪਾਉਣ ਲਈ ੲਿਲਾਕਾ ਵਾਸੀਆ ਗੁਰਪ੍ਰੀਤ ਸਿੰਘ ਬਿੱਟੂ , ਸੁਰੇਸ਼ ਗੁਪਤਾ , ਗੁਰਟੇਕ ਸਿੰਘ , ਜਰਨੈਲ ਸਿੰਘ , ਮਾਸਟਰ ਮਨੋਹਰ ਲਾਲ , ਜਸਪਾਲ ਸਿੰਘ , ਜਸਵਿੰਦਰ ਸਿੰਘ , ਰਵਿੰਦਰ ਸਿੰਘ , ਮਾਸਟਰ ਹਰੀਵੰਸ਼ ਆਦਿ ਨੇ ੲਿਹ ਮਾਮਲਾ ਸਮਾਜ ਸੇਵੀ ਡਾ ਰਮਨ ਸ਼ਰਮਾ ਦੇ ਧਿਆਂਨ ਹਿਤ ਲਿਆਦਾ ਜਿਨ੍ਹਾਂ ਤੁਰੰਤ ੲਿਲਾਕੇ ਦਾ ਦੌਰਾ ਕਰ ੲਿਹ ਸਮਸਿਆ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਦੀ ਜਿਨ੍ਹਾਂ ਫੋਰੀ ਤੋਰ ਤੇ ਉਸ ਉਪਰ ਕੰਮ ਕਰਦਿਆ ਜੇ ਈ ਰਾਜਵਿੰਦਰ ਸਿੰਘ ਨੂੰ ਮੋਕੇ ਤੇ ਭੇਜ ਸਮਸਿਆਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਡਾ ਰਮਨ ਨੇ ਕਿਹਾ ਕਿ ਉਹ ਲੋਕ ਹਿੱਤਾਂ ਦੀ ਖਾਤਿਰ ਕੰਮ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਵਿਕਾਸ ਕਾਰਜਾਂ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਹ ਵਾਰਡ ਵਾਸੀਆਂ ਨਾਲ ਪੂਰੀ ਚਟਾਨ ਵਾਂਗ ਖੜੇ ਹਨ।