Home Punjabi-News ਵਾਰਡ ਨੰਬਰ 42 ‘ਚ ਦਰਜਨਾਂ ਔਰਤਾਂ ਇਸਤਰੀ ਅਕਾਲੀ ਦਲ ਨੂੰ ਛੱਡ ਕੇ...

ਵਾਰਡ ਨੰਬਰ 42 ‘ਚ ਦਰਜਨਾਂ ਔਰਤਾਂ ਇਸਤਰੀ ਅਕਾਲੀ ਦਲ ਨੂੰ ਛੱਡ ਕੇ ਹੋਈਆਂ ਕਾਂਗਰਸ ‘ਚ ਸ਼ਾਮਲ

* ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕੀਤਾ ਸਵਾਗਤ
ਫਗਵਾੜਾ ( ਡਾ ਰਮਨ ) ਸ਼ਹਿਰ ਦੇ ਵਾਰਡ ਨੰਬਰ 42 ਤੋਂ ਕਾਰਪੋਰੇਸ਼ਨ ਚੋਣਾਂ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਬਲਜੀਤ ਸਿੰਘ ਲਵਲੀ ਦੀ ਪ੍ਰੇਰਣਾ ਸਦਕਾ ਅੱਜ ਇਕ ਦਰਜਨ ਤੋਂ ਵੱਧ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨਾਲ ਸਬੰਧਤ ਮਹਿਲਾਵਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਹਨਾਂ ਦੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਨਿੱਘਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਮੂਹ ਮੈਂਬਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਇਕ ਵਾਰ ਫਿਰ ਦਾਅਵੇ ਨਾਲ ਕਿਹਾ ਕਿ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਕੋਈ ਸ਼ੱਕ ਨਹÄ ਹੈ ਕਿ ਫਗਵਾੜਾ ਕਾਰਪੋਰੇਸ਼ਨ ਦੇ ਕੁਲ 50 ਵਾਰਡਾਂ ਵਿਚ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਫਗਵਾੜਾ ਨਗਰ ਨਿਗਮ ਵਿਚ ਵਜਾਰਤ ਕਾਇਮ ਕਰੇਗੀ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਏ ਜਸਵਿੰਦਰ ਕੌਰ, ਕੁਲਵਿੰਦਰ ਕੌਰ, ਲਵਲੀ ਭੱਟੀ, ਕੁਲਵੰਤ ਕੌਰ, ਗੋਸ਼ੀ, ਬਲਜੀਤ, ਸੁਰਿੰਦਰ ਰਾਣੀ, ਸਤਵਿੰਦਰ ਕੌਰ, ਕਮਲੇਸ਼, ਕਮਲ, ਜਸਵੰਤ, ਬੰਜਨੋ ਰਾਣੀ, ਵਿਮਲਾ ਰਾਣੀ ਅਤੇ ਹੋਰਨਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਕਿਸਾਨ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਈਆਂ ਹਨ ਅਤੇ ਹੁਣ ਕਾਰਪੋਰੇਸ਼ਨ ਚੋਣਾਂ ਦੌਰਾਨ ਕਾਂਗਰਸ ਦੇ ਹੱਕ ‘ਚ ਪ੍ਰਚਾਰ ਕਰਦੇ ਹੋਏ ਹਰ ਵਾਰਡ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਨਾਉਣਗੇ। ਇਸ ਮੌਕੇ ਨੌਜਵਾਨ ਕਾਂਗਰਸੀ ਆਗੂ ਵਰੁਣ ਬੰਗੜ, ਰਣਜੋਧ ਸਿੰਘ, ਰਵਿੰਦਰ ਸਿੰਘ ਪੀ.ਏ. ਤੋਂ ਇਲਾਵਾ ਪਰਮਜੀਤ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਸ਼ਿਵਤਾਰ ਸਿੰਘ, ਹਰਮੇਸ਼ ਲਾਲ, ਉਂਕਾਰ ਸਿੰਘ ਜਗਦੇਵ ਆਦਿ ਹਾਜਰ ਸਨ।