ਫਗਵਾੜਾ (ਡਾ ਰਮਨ) ਸਮੁੱਚੇ ਵਿਸ਼ਵ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਚੱਲ ਰਹੇ ਲਾਕਡਾਉਣ ਦੋਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਲੋਕਾ ਦਾ ਘਰੋਂ ਬਾਹਰ ਨਿਕਲਣਾ ਠੱਪ ਹੋ ਗਿਆ ਹੈ ਪੰਜਾਬ ਵਿੱਚ ਕਰਫਿਊ ਲਗਾੲੇ ਜਾਣ ਕਾਰਣ ਆਮ ਪਰਿਵਾਰ ਦੇ ਨਾਲ-ਨਾਲ ਗਰੀਬ ਅਤੇ ਲੋੜਵੰਦ ਵਰਗਾ ਦੇ ਪਰਿਵਾਰ ਘਰ ਦੀਆ ਰੋਜ਼ਾਨਾ ਲੋੜਾ ਪੂਰੀਆਂ ਕਰਨ ਵਿੱਚ ਅਸਮਰੱਥ ਹੋ ਗੲੇ ਹਨ ਜਿਸ ਨੂੰ ਵੇਖਦਿਆਂ ਹੋਇਆ ਵਾਰਡ ਨੰਬਰ 2 ਦੇ ਕੌਸਲਰ ਅਤੇ ਉੱਘੇ ਸਮਾਜ ਸੇਵਕ ਪਦਮ ਦੇਵ ਸੁਧੀਰ ਅਤੇ ਉਨ੍ਹਾਂ ਦੇ ਬੇਟੇ ਯੂਵਾ ਕਾਂਗਰਸੀ ਵਰਕਰ ਅਰਜੁਨ ਸੁਧੀਰ ਨੇ ਅਪਣੇ ਵਾਰਡ ਅਧੀਨ ਆਉਂਦੇ ਇਲਾਕਿਆ 💯 ਤੋਂ ਵਧੇਰੇ ਲੌੜਵੰਦ ਪਰਿਵਾਰਾਂ ਨੂੰ ਕਰਫਿਊ ਦੋਰਾਨ ਰੋਜ਼ਾਨਾ ਵਰਤੋਂ ਚ ਆਉਣ ਵਾਲਾ ਰਾਸ਼ਨ ਅਤੇ ਹੋਰ ਘਰੇਲੂ ਸਮਾਨ ਪਹੁੰਚਾਇਆ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਸਰਗਰਮ ਰਹੇ ਹਨ ਅਤੇ ੲਿਸ ਸਕੰਟ ਦੇ ਸਮੇਂ ਵੀ ਵਾਰਡ ਵਾਸੀਆਂ ਨੂੰ ਕੋਈ ਵੀ ਮੁਸ਼ਕਲ ਦਰਪੇਸ਼ ਨਹੀਂ ਆਉਣ ਦੇਣਗੇ ਇਸ ਮੌਕੇ ਕਿਸ਼ੋਰ ਚਾਹਲ , ਅਸੋਕੀ ਮੇਹਲੀ , ਰਾਜੇਸ਼ ਸੁਧੀਰ , ਗੁਲਸ਼ਨ ਚਾਹਲ , ਆਸੁ ਸੁਧੀਰ ਤੋਂ ੲਿਲਾਵਾ ਹੋਰ ੲਿਲਾਕਾ ਨਿਵਾਸੀ ਮੋਜੂਦ ਸਨ