ਫਗਵਾੜਾ (ਡਾ ਰਮਨ /ਅਜੇ ਕੋਛੜ )ਜਿੱਥੇ ਅੱਜ ਪੂਰੀ ਦੁਨੀਆਂ ਨੂੰ ਕਰੋਨਾ ਦਾ ਡਰ ਪੂਰਣ ਤੌਰ ਤੇ ਸਤਾ ਰਿਹਾ ਹੈ ਉੱਥੇ ਹੀ ਸਰਕਾਰਾਂ ਵਲੋਂ ਪੁਖ਼ਤਾ ਪ੍ਰਬੰਧ ਕਰ ਆਮ ਲੋਕਾਂ ਨੂੰ ਡਰਨ ਦੀ ਨਹੀਂ ਸਗੋਂ ਜਾਗਰੂਕ ਹੋਣ ਦੀ ਬਹੁਤ ਲੋੜ ਹੈ ੲਿਸ ਗੱਲ ਨੂੰ ਸਿੱਧ ਕਰਦੇ ਹੋਏ ਅੱਜ ਵਾਰਡ ਨੰਬਰ 15 ਵਿਖੇ ਸਥਾਨਕ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਫਗਵਾੜਾ ਦੇ ਕਮਿਸਨਰ ਸ੍ਰ ਗੁਰਮੀਤ ਸਿੰਘ ਮੁਲਤਾਨੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟੀਮ ਵਲੋਂ ਗੁਰਜੀਤ ਪਾਲ ਵਾਲੀਆ ਯੂਵਾ ਕਾਂਗਰਸੀ ਆਗੂ ਅਤੇ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੀ ਅਗਵਾਈ ਵਿੱਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਸੈਨੀਟਾਈਜਰ ਦਾ ਛਿੜਕਾਅ ਮੁਹੱਲਾ ਆਹਲੂਵਾਲੀਆ ,ਜੱਟਾ ਮੁਹੱਲਾ, ਤਰਖਾਣਾ ਗਲੀ, ਬੇਦੀਆ ਮੁਹੱਲਾ, ਸੁਨਿਆਰੇ ਵਾਲੀ ਗੱਲੀਂ, ਛੱਤੀ ਗਲੀ, ਤੰਬਾਕੂਕੂਟਾ ਮੁਹੱਲਾ, ਖੇੜਾ ਮਸਜਿਦ, ਲੰਬੀ ਗਲੀ, ਨਾਈਆਂ ਵਾਲੀ ਗੱਲੀਂ ਵਿੱਚ ਕਰਵਾਇਆ ਗਿਆ ੲਿਸ ਸੰਬੰਧੀ ਗੁਰਜੀਤ ਪਾਲ ਵਾਲੀਆ ਨੇ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ , ਅਪਣੇ ਘਰ, ਮੁੱਹਲੇ ਤੇ ਪਿੰਡ ਨੂੰ ਸਾਫ ਸੁਥਰਾ ਰੱਖਿਆ ਜਾਵੇ ਕਰੋਨਾ ਤੋਂ ਬਚਾਅ ਲਈ ਭੀੜ ਵਿੱਚ ਨਾ ਜਾਇਆ ਜਾਵੇ , ਅਪਣੇ ਹੱਥ ਸਾਫ਼ ਰੱਖੇ ਜਾਣ , ਕਿਸੇ ਨੂੰ ਹੱਥ ਨਾ ਮਿਲਾਇਆ ਜਾਵੇ , ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਰਕਾਰੀ ਹਿਦਾਇਤ ਦੇ ਚੱਲਦਿਆਂ ਪੂਰੀ ਚੋਕਸੀ ਵਰਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਸਾਫ ਸਫਾਈ ਰੱਖਣ ਲਈ ਸੈਨੀਟਾਈਜਰ ਦਾ ਛਿੜਕਾਅ ਕੀਤਾ ਜਾਵੇਗਾ ਇਸ ਮੋਕੇ ਵਿਕੀ ਸੂਦ ਐਮ ਸੀ, ਬਿੱਲਾ ਪ੍ਰਭਾਕਰ,ਸੰਜੈ ਯਾਦਵ,ਅਸੋਕ ਵਧਵਾ, ਸੁਰਿੰਦਰ ਵਾਲੀਆ, ਦੇਵ ਕਾਲੀਆਂ ,ਮਲਕੀਤ ਸਿੰਘ ਬਸਰਾy ਗੋਲਡੀ, ਰਾਜੀਵ ਕੁਮਾਰ ਘੁੱਗਾ, ਕਮਲ ਕਿਸ਼ੋਰ, ਹਰਮੀਤ ਸਿੰਘ ਕਾਕਾ, ਸੁਰਿੰਦਰ ਕਲੂਚਾ, ਰਾਜੇਸ਼ ਸ਼ਰਮਾ,ਰਾਹੁਲ ਕਰਵਲ,ਜਸਵਿੰਦਰ ਅਰੋੜਾ, ਹੈਪੀ ਹੈਲਨ, ਸਚਿਨ ਮਾਰਕੰਡਾ,ਬਲਬੀਰ ਸਿੰਘ ਰੂਪਰਾਏ, ਜਤਿੰਦਰ ਭਾਰਦਵਾਜ ਆਦਿ ਮੌਜੂਦ ਸਨ