-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਹਿਰ ਵਾਸੀਆਂ ਦੀ ਸਿਹਤ ਪ੍ਰਤੀ ਚਿੰਤਤ-ਗੁਰਜੀਤ ਪਾਲ ਵਾਲੀਆ
ਫਗਵਾੜਾ (ਡਾ ਰਮਨ ) ਅੱਜ ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਵਿਧਾਇਕ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਕੋਰੋਨਾ ਵਾਇਰਸ ਅਤੇ ਡੇਂਗੂ ਦੀ ਰੋਕਥਾਮ ਲਈ ਦਵਾਈਆਂ ਦਾ ਸਪਰੇਅ ਕਰਵਾਇਆ ਗਿਆ ਸ਼੍ਰੀ ਵਾਲੀਆ ਨੇ ਦੱਸਿਆ ਕਿ ਸ.ਧਾਲੀਵਾਲ ਸ਼ਹਿਰਵਾਸੀਆਂ ਦੀ ਸਿਹਤ ਪ੍ਰਤੀ ਖ਼ਾਸੇ ਚਿੰਤਤ ਰਹਿੰਦੇ ਹਨ ਉਹ ਖ਼ੁਦ ਕੋਰੋਨਾ ਪੀੜਿਤ ਹੋਣ ਦੇ ਬਾਵਜੂਦ ਵੀ ਸ਼ਹਿਰਵਾਸੀਆਂ ਦੀ ਸਿਹਤ ਸੰਬੰਧੀ ਪ੍ਰਬੰਧਾ ਦੀ ਨਿਗਰਾਨੀ ਵੱਲ ਉਚੇਚਾ ਧਿਆਨ ਦਿੰਦੇ ਰਹੇ ਵਾਲੀਆ ਨੇ ਦੱਸਿਆ ਕਿ ਵਾਰਡ ਵਾਸੀਆਂ ਦੀ ਚੰਗੀ ਸਿਹਤ ਲਈ ਪਹਿਲਾ ਵੀ ਚਾਰ ਵਾਰ ਦਵਾਈਆਂ ਦਾ ਸਪਰੇਅ ਕਰਵਾਇਆ ਗਿਆ ਹੈ ਤਾਂ ਕਿ ਵਾਰਡ ਵਾਸੀ ਤੰਦਰੁਸਤ ਰਹਿ ਸਕਣ ਉਨਾਂ ਦੱਸਿਆ ਕਿ ਅੱਜ ਵਾਰਡ ਅਧੀਨ ਪੈਂਦੇ ਮੁਹੱਲਾ ਆਹਲੂਵਾਲੀਆ ,ਜੱਟਾ ਮੁਹੱਲਾ, ਤਰਖਾਣਾ ਵਾਲੀ ਗਲੀ, ਬੇਦੀਆਂ ਮੁਹੱਲਾ, ਸੁਨਿਆਰੇ ਵਾਲੀ ਗੱਲੀਂ,ਛੱਤੀ ਗਲੀ, ਤੰਬਾਕੂ ਕੁੱਟਾਂ ਮੁਹੱਲਾ, ਖੇੜਾ ਮਸਜਿਦ,ਲੰਬੀ ਗਲੀ, ਨਾਈਆਂ ਵਾਲੀ ਗੱਲੀਂ ਵਿਚ ਸਪਰੇਅ ਕਰਵਾਇਆ ਗਿਆ ਵਾਲੀਆਂ ਨੇ ਦੱਸਿਆ ਕਿ ਧਾਲੀਵਾਲ ਸਾਹਿਬ ਦਾ ਇੱਕ ਨਿਰਦੇਸ਼ ਹੈ ਕਿ ਇਹ ਵਾਰਡ ਤੁਹਾਡਾ ਪਰਿਵਾਰ ਹੈ ਇਨਾਂ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ ਇਨਾਂ ਨਿਰਦੇਸ਼ਾਂ ਤਹਿਤ ਹੀ ਉਹ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਵਾਰਡ ਦੀ ਸੇਵਾ ਲਈ ਹਾਜ਼ਰ ਹਨ,ਕੋਈ ਵੀ ਮੁਸ਼ਕਿਲ ਦੇ ਸਮੇਂ ਉਨਾਂ ਨੂੰ ਮਿਲ ਸਕਦਾ ਹ ੈ ਇਸ ਮੌਕੇ ਰਾਮ ਲੁਭਾਇਆ ਮਹਿਰਾ, ਬੱਬਲੂ ਚਟਵਾਲ, ਦੀਪਕ ਵਧਵਾ, ਭਾਈ ਜਤਿੰਦਰ ਸਿੰਘ, ਰੁਪੇਸ਼ ਕੁਮਾਰ,ਡਾ.ਲਾਲੀ,
ਸੰਜੀਵ ਮਿੰਚੂ, ਲਵਲੀਨ ਕੁਮਾਰ, ਅਮਿੱਤ ਕੁਮਾਰ, ਰਾਹੁਲ ਵਾਲੀਆ, ਰਿੱਕੀ ਕੁਮਾਰ, ਪੰਕਜ ਸਚਦੇਵਾ, ਨਵੀਨ ਕੁਮਾਰ, ਯਸ਼ ਪਾਲ ਅਰੋੜਾ,ਪਰਮਜੀਤ ਕੌਰ ਵਾਲੀਆ, ਮਨਜੀਤ ਕੌਰ ਵਾਲੀਆ, ਸੁਰਜੀਤ ਕੌਰ, ਡਿੰਪੀ ਚਟਵਾਲ, ਮੋਨਿਕਾ ਕਾਲੀਆ, ਦਵਿੰਦਰ ਕੋਰ,ਕੁਲਵਿੰਦਰ ਕੌਰ,ਕਮਲੇਸ਼ ਰਾਣੀ,ਸੰਜੋਗਤਾ ਰਾਣੀ ਆਦਿ ਹਾਜ਼ਰ ਸਨ