-ਨਿਗਮ ਕਮਿਸ਼ਨਰ ਦੇ ਆਦੇਸ਼ਾਂ ਤੇ ਆਈ ਟੀਮ-ਗੁਰਜੀਤ ਪਾਲ ਵਾਲੀਆ
ਫਗਵਾੜਾ (ਡਾ ਰਮਨ ) ਅੱਜ ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਵਿਧਾਇਕ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਕੋਰੋਨਾ ਵਾਇਰਸ ਅਤੇ ਡੇਂਗੂ ਦੀ ਰੋਕਥਾਮ ਲਈ ਦਵਾਈਆਂ ਦਾ ਸਪਰੇਅ ਕਰਵਾਇਆ ਗਿਆ ਸ਼੍ਰੀ ਵਾਲੀਆ ਨੇ ਦੱਸਿਆ ਕਿ ਸ.ਧਾਲੀਵਾਲ ਸ਼ਹਿਰਵਾਸੀਆਂ ਦੀ ਸਿਹਤ ਪ੍ਰਤੀ ਖ਼ਾਸੇ ਚਿੰਤਤ ਰਹਿੰਦੇ ਹਨ ਵਾਲੀਆ ਨੇ ਦੱਸਿਆ ਕਿ ਵਾਰਡ ਵਾਸੀਆਂ ਦੀ ਚੰਗੀ ਸਿਹਤ ਲਈ ਪਹਿਲਾ ਵੀ ਚਾਰ ਵਾਰ ਦਵਾਈਆਂ ਦਾ ਸਪਰੇਅ ਕਰਵਾਇਆ ਗਿਆ ਹੈ ਤਾਂ ਕਿ ਵਾਰਡ ਵਾਸੀ ਤੰਦਰੁਸਤ ਰਹਿ ਸਕਣ ਉਨਾਂ ਦੱਸਿਆ ਜਦੋਂ ਵੀ ਵਿਧਾਇਕ ਧਾਲੀਵਾਲ ਸਾਹਿਬ ਨਿਰਦੇਸ਼ ਦਿੰਦੇ ਹਨ ਤਾਂ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਤੁੰਰਤ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਅਗੁਵਾਈ ਵਿਚ ਟੀਮ ਭੇਜ ਦਿੰਦੇ ਹਨ। ਵਾਲੀਆਂ ਨੇ ਕਿਹਾ ਕਿ ਧਾਲੀਵਾਲ ਸਾਹਿਬ ਦਾ ਇੱਕ ਨਿਰਦੇਸ਼ ਹੈ ਕਿ ਇਹ ਵਾਰਡ ਤੁਹਾਡਾ ਪਰਿਵਾਰ ਹੈ ਇਨਾਂ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ ਇਨਾਂ ਨਿਰਦੇਸ਼ਾਂ ਤਹਿਤ ਹੀ ਉਹ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਵਾਰਡ ਦੀ ਸੇਵਾ ਲਈ ਹਾਜ਼ਰ ਹਨ ਅਤੇ ਉਨਾਂ ਦੇ ਸਿਹਤ ਠੀਕ ਰਹੇ ਇਸ ਲਈ ਸਮੇਂ ਸਮੇਂ ਤੇ ਦਵਾਈਆਂ ਦਾ ਛਿੜਕਾਅ ਕਰਵਾਉਂਦੇ ਰਹਿੰਦੇ ਹਨ। ਇਸ ਮੌਕੇ ਰਾਕੇਸ਼ ਕਰਵਲ,ਆਸ਼ੁ ਮਾਰਕੰਡਾ,ਰਾਹੁਲ ਵਾਲਿਆ,ਰਿੱਕੀ,ਸੰਨੀ ਮੇਹਰਾ,ਅਵਤਾਰ ਸਿੰਘ,ਬਿੱਲਾ,ਧਰੁਵ ਕਲੂਚਾ,ਅੰਕੁਸ਼ ਸ਼ਰਮਾ ਆਦਿ ਮੌਜੂਦ ਸਨ।