(ਅਸ਼ੋਕ ਲਾਲ)

ਫਗਵਾੜਾ ਹਲਕੇ ਦੇ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਵਾਰਡ ਨੰਬਰ ਦੋ, ਤਿੰਨ ਅਤੇ ਚਾਰ ਲਈ ਦੋ ਕਰੋੜ, ਪੰਝੱਤਰ ਲੱਖ ਰੁਪਏ ਸੜਕਾਂ ਅਤੇ ਪਾਰਕਾਂ ਵਾਸਤੇ ਮਨਜ਼ੂਰ ਹੋ ਚੁੱਕੇ ਹਨ ਅਤੇ ਟੈਂਡਰ ਲੱਗ ਚੁੱਕੇ ਹਨ। ਬਹੁਤ ਜਲਦੀ ਇਨ੍ਹਾਂ ਕੰਮਾਂ ਦਾ ਉਦਘਾਟਨ ਸ. ਧਾਲੀਵਾਲ ਅਤੇ ਤੁਹਾਡੇ ਹਲਕੇ ਦੇ ਕੌਂਸਲਰ ਕਰਨਗੇ। ਸੀਵਰੇਜ ਅਤੇ ਵਾਟਰ ਸਪਲਾਈ ਦੇ ਪ੍ਰਾਜੈਕਟ ਪੂਰੇ ਹੋਣ ਤੋਂ ਬਾਦ ਹੁਣ ਵਾਰੀ ਹੈ ਸੜਕਾਂ ਅਤੇ ਪਾਰਕਾਂ ਦੀ। ਵਾਰਡ ਨੰਬਰ ਚਾਰ ਦੇ ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ ਮੁੜ ਇਹ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਨੇ ਜੋ ਕਿਹਾ ਉਹ ਅਸੀਂ ਕਰ ਕੇ ਦਿਖਾਇਆ। ਕਾਂਗਰਸ ਦੀ ਸਰਕਾਰ ਫਗਵਾੜਾ ਵਿੱਚ ਵਿਕਾਸ ਦੀ ਹਨੇਰੀ ਲਿਆ ਦੇਵੇਗੀ। ਜੈ ਇੰਡੀਅਨ ਨੈਸ਼ਨਲ ਕਾਂਗਰਸ! ਜੈ ਬਲਵਿੰਦਰ ਸਿੰਘ ਧਾਲੀਵਾਲ!