ਗੜ੍ਹਸ਼ੰਕਰ (ਬਲਵੀਰ ਚੌਪੜਾ)

ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਬਚਾਓਰ ਸ੍ਰੀਮਤੀ ਵੰਦਨਾ ਲਾਉ ਜੀ ਦੀ ਯੋਗ ਅਗਵਾਈ ਹੇਠ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫ਼ੇਅਰ ਕਲੱਬ, ਗ੍ਰਾਮ ਪੰਚਾਇਤ ਗੜ੍ਹੀ ਭਾਰਟੀ ਵਲੋਂ ਅਵਾਜ਼ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਦੇ ਸਹਿਯੋਗ ਨਾਲ 250 ਬੂਟੇ ਲਾਏ ਗਏ। ਇਸ ਮੌਕੇ ਸਰਪੰਚ ਮਹਿੰਦਰ ਸਿੰਘ ਭੋਰੀਆਂ ਨੇ ਦੱਸਿਆ ਕਿ ਬੂਟੇ ਲਾੳੁਣੇ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ। ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਦਰਖਤਾਂ ਬਹੁਤ ਜ਼ਿਆਦਾ ਕਟਾਈ ਹੋਣ ‌ਕਰਕੇ ਸਾਡਾ ਵਾਤਾਵਰਣ ਦੁਸ਼ਿਤ ਹੁੰਦਾ ਜਾ ਰਿਹਾ ਹੈ ਗਰਮੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਗਲੇਸ਼ੀਅਰ ਪਿਘਲ ਰਹੇ ਹਨ ਸੋ ਸਾਡੇ ਆਉਣ ਵਾਲੇ ਭਵਿੱਖ ਲਈ ਖਤਰਨਾਕ ਸੰਦੇਸ਼ ਹੈ ਜਿਸ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭਿਆਨਕ ਬਿਮਾਰੀਆਂ ਤੋਂ ਸ਼ਿਕਾਰ ਹੋ ਜਾਣਗੀਆਂ ਸੋ ਸਾਨੂੰ ਸਾਰਿਆਂ ਨੂੰ ਕਦੀ ਮਾਫ‌ ਨਹੀਂ ਕਰਨਗੀਆਂ।ਇਸ ਦੋਰਾਨ ਰਮਨ ਭੋਰੀਆ ਨੇ ਕਿਹਾ ਕਿ ਸਾਨੂੰ ਹਰੇਕ ਇਨਸਾਨ ਨੂੰ ਪਰਿਵਾਰਕ ਖੂਸ਼ੀ ਮੋਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਅਵਾਜ਼ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਤੋਂ ਵਰਿੰਦਰ ਬਜਾੜ ਅਤੇ ਡੀ.ਐਫ.ੳ ਸਤਿੰਦਰ ਸਿੰਘ ਧੰਨਵਾਦ ਕੀਤਾ ।ਇਸ ਮੌਕੇ ਪਵਨ ਕੁਮਾਰ ਪੰਚ, ਛਿੰਦਰ ਪਾਲ,ਅਮ੍ਰਿਤ ਬਾਲੀ,ਜੁਗਲ ਕਿਸ਼ੋਰ, ਯੁਵਰਾਜ ਸਿੰਘ,ਨਰਿੰਦਰ ਭੋਰੀਆ, ਕਮਲਜੀਤ ,ਯੂਵੀ ਭੋਰੀਆ, ਮਨਵੀਰ, ਆਦਿ ਹਾਜ਼ਰ ਸਨ।।