ਫਗਵਾੜਾ (ਡਾ ਰਮਨ ) ਵਾਤਾਵਰਣ ਵਿੱਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਅਤੇ ਹਲਕਾ ਵਾਸੀਆਂ ਦੀ ਹਿਫਾਜਤ ਲਈ ਫਗਵਾੜਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਐਲਾਨ ਕਰਦਿਆ ਆਖਿਆ ਕਿ ਹਲਕਾ ਫਗਵਾੜਾ ਵਿੱਚ ਲੱਗਣਗੇ ਦੋ ਮਹੀਨਿਆ ਵਿੱਚ ਇੱਕ ਲੱਖ ਤੋਂ ਵਧ ਬੂਟੇ ਉਨ੍ਹਾਂ ਕਿਹਾ ਕਿ ਆੳ ਮਿਲਕੇ ਹਲਕਾ ਫਗਵਾੜਾ ਨੂੰ ਖੁਸ਼ਹਾਲ ਬਣਾਈਏ,ਅਪਨਾ ਧਰਮ ਸਮਝਕੇ ਇੱਕ ਇੱਕ ਬੂਟਾ ਲਗਾਈਏ ਇਸ ਸੰਬੰਧ ਵਿੱਚ
ਬਲਵਿੰਦਰ ਸਿੰਘ ਧਾਲੀਵਾਲ, ਹਲਕਾ ਵਿਧਾਇਕ ਫਗਵਾੜਾ ਦੀ ਅਗੁਵਾਈ ਹੇਠ ਨਗਰ ਨਿਗਮ ਦੇ ਹਾਲ ਵਿਖੇ ਸਮੂਹ ਸਰਕਾਰੀ ਅਦਾਰਿਆਂ ਦੀ ਮੀਟਿੰਗ ਹੋਈ। ਜਿਸ ਵਿੱਚ ਜੰਗਲਾਤ ਵਿਭਾਗ ਦੇ ਬਲਾਕ ਰੇਂਜ ਅਫਸਰ, ਐਸ.ਡੀ ਐਮ ਫਗਵਾੜਾ, ਕਮਿਸ਼ਨਰ ਫਗਵਾੜਾ, ਬੀ.ਡੀ.ਪੀ.ਓ, ਐਸ ਐਮ ਓ ਆਦਿ ਸਾਰੇ ਅਧਿਕਾਰੀ ਸ਼ਾਮਲ ਹੋਏ। ਇਸ ਮੀਟਿੰਗ ਤਹਿਤ ਸਮੂਹ ਸਰਕਾਰੀ ਅਦਾਰਿਆਂ ਵਲੋਂ ਲਗਭਗ ਪੰਜਾਹ ਹਜਾਰ ਬੂੱਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਜਿਸ ਉਪਰੰਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਦੇ ਹਰ ਵਾਰਡ ਵਿੱਚ ਵੀ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ੲਿਸ ਸਬੰਧੀ ਜਾਣਕਾਰੀ ਦਿੰਦਿਆਂ
ਧਾਲੀਵਾਲ ਸਾਹਿਬ ਨੇ ਕਿਹਾ ਕਿ ਇੱਕ ਲੱਖ ਤੋਂ ਵੱਧ ਬੂਟਾ ਲਗਾਉਣ ਦਾ ਉਹਨਾਂ ਦਾ ਟੀਚਾ ਹੈ ਜਿਸ ਨੂੰ ਦੌ ਮਹਿਨੇ ਚ ਲਗਭਗ ਪੂਰਾ ਕੀਤਾ ਜਾਵੇਗਾ ਜੋ ਕਿ ਇਹ ਚੱਲ ਰਹੀ ਕਰੌਨਾਂ ਮਹਾਂਮਾਰੀ ਅਤੇ ਵਾਤਾਵਰਣ ਨੂੰ ਸ਼ੂਧ ਕਰਨ ਵਿੱਚ ਬਹੁਤ ਸਹਾਈ ਹੋਵੇਗਾ।