ਫਗਵਾੜਾ (ਡਾ ਰਮਨ) ੲਿਲਾਕਾ ਪ੍ਰੀਤ ਨਗਰ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕਾਰਜ ਨਾ ਹੋਣ ਕਾਰਨ ਢਾਢੇ ਪ੍ਰੇਸ਼ਾਨ ਹਨ ੲਿਲਾਕਾ ਨਿਵਾਸੀ ਸੁਖਵਿੰਦਰ ਲਾਡੀ , ਰਿੰਕੀ ਖੋਸਲਾ , ਸੋਨੂੰ ਚੁੰਬਰ , ਤਰੁਣ , ਸਚਿਨ , ਬਿੱਲੂ ਪਨੈਸਰ , ਵਿੱਕੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ੲਿਲਾਕੇ ਚ ਵਿਕਾਸ ਨਾ ਹੋਣ ਕਾਰਨ ਗੱਲੀਆ ਦੀ ਹਾਲਤ ਬਦ ਤੋਂ ਬੱਤਰ ਹੋਣ ਕਾਰਨ ਬਰਸਾਤ ਦੇ ਮੌਸਮ ਵਿੱਚ ਘਰਾ ਚੋਂ ਬਾਹਰ ਨਿਕਲਣਾ ਬੇਹਦ ਮੁਸ਼ਕਲ ਜਿਹਾ ਜਾਪਦਾ ਹੈ ੲਿਲਾਕਾ ਦੱਲਦਲ ਦਾ ਰੂਪ ਧਾਰਨ ਕਰ ਲੈਦਾ ਹੈ ਅਤੇ ਗਲੀਆ ਚ ਪਾਣੀ ਖੜ੍ਹਾ ਹੋ ਜਾਂਦਾ ਹੈ ਜੋ ਕੲੀ ਕੲੀ ਦਿਨ ਖੜ੍ਹਾ ਰਹਿੰਦਾ ਹੈ ਅਤੇ ਲਗਣ ਵਾਲਿਆ ਲੲੀ ਮੁਸਕਲਾ ਖੜੀਆਂ ਕਰਦਾ ਹੈ ਇਨ੍ਹਾਂ ਮੁਸ਼ਕਲਾ ਦਾ ਸਥਾੲੀ ਹੱਲ ਕਰਵਾਉਣ ਲਈ ੲਿਲਾਕੇ ਦੇ ਲੋਕ ਜਲਦ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਣਗੇ