* ਸਿਖਲਾਈ ਸੈਂਟਰ ‘ਚ ਦੋ ਕੋਰਸਾਂ ਦੇ ਨਵੇਂ ਸੈਸ਼ਨ ਦਾ ਹੋਇਆ ਸ਼ੁਭ ਆਰੰਭ
* ਰੁਜਗਾਰ ਮੇਲੇ ‘ਚ ਚੁਣੇ 11 ਉਮੀਦਵਾਰਾਂ ਨੂੰ ਵੰਡੇ ਜੋਬ ਲੈਟਰ
* ਸਮੂਹਿਕ ਵਿਆਹ ਸਮਾਗਮ 22 ਨਵੰਬਰ ਨੂੰ
ਫਗਵਾੜਾ (ਡਾ ਰਮਨ ) ਲੜਕੀਆਂ ਨੂੰ ਹੱਥੀਂ ਕਿੱਤਾ ਸਿਖਾ ਕੇ ਸਵੈ ਰੁਜਗਾਰ ਦੇ ਯੋਗ ਬਣਾ ਕੇ ਆਤਮ ਨਿਰਭਰ ਕਰਨ ਦੀ ਦਿਸ਼ਾ ਵਿਚ ਸਰਬ ਨੌਜਵਾਨ ਸਭਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਕਰ ਰਹੀ ਹੈ। ਇਹ ਗੱਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਵਲੋਂ ਸੋਸਵਾ ਚੰਡੀਗੜ• ਦੇ ਸਹਿਯੋਗ ਨਾਲ ਗੁਰੂ ਹਰਗੋਬਿੰਦ ਨਗਰ ਸਥਿਤ ਨਗਰ ਸੁਧਾਰ ਟਰੱਸਟ ਦਫਤਰ ਦੀ ਇਮਾਰਤ ਅਤੇ ਰੁਜਗਾਰ ਦਫਤਰ ਦੇ ਵਿਹੜੇ ਵਿਚ ਚਲਾਏ ਜਾ ਰਹੇ ਸਿਖਲਾਈ ਸੈਂਟਰ ਵਿਚ ਸ਼ੁਰੂ ਕੀਤੇ ਗਏ ਦੋ ਵੋਕਸ਼ਨਲ ਕੋਰਸਾਂ ਦੇ ਨਵੇਂ ਸੈਸ਼ਨ ਸਬੰਧੀ ਆਯੋਜਿਤ ਸਮਾਗਮ ਦੌਰਾਨ ਕਹੀ। ਉਹਨਾਂ ਕਿਹਾ ਕਿ ਔਰਤਾਂ ਨੂੰ ਸਵੈ ਨਿਰਭਰ ਬਨਾਉਣਾ ਅੱਜ ਸਮੇਂ ਦੀ ਲੋੜ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਸਰਬ ਨੌਜਵਾਨ ਸਭਾ ਆਪਣੇ ਇਸ ਸਮਾਜਿਕ ਫਰਜ਼ ਨੂੰ ਬਖੂਬੀ ਨਿਭਾ ਰਹੀ ਹੈ। ਉਹਨਾਂ ਸਭਾ ਨੂੰ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਰਬ ਨੌਜਵਾਨ ਸਭਾ ਵਰਗੀਆਂ ਸੰਸਥਾਵਾਂ ਹੀ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰ ਸਕਦੀਆਂ ਹਨ। ਇਸ ਦੌਰਾਨ ਉਹਨਾਂ ਸਭਾ ਵਲੋਂ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਜਾਣ ਵਾਲੇ ਸਮੂਹਿਕ ਵਿਆਹ ਸਮਾਗਮ ਦੀ ਤਰੀਖ ਦਾ ਐਲਾਨ ਕਰਦਿਆਂ ਦੱਸਿਆ ਕਿ ਸਭਾ ਵਲੋਂ 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਲ ਟਾਉਨ ਵਿਖੇ ਵਿਆਹ ਸਮਾਗਮ ਕਰਵਾਏ ਜਾਣਗੇ ਲੇਕਿਨ ਕੋਵਿਡ-19 ਮਹਾਮਾਰੀ ਦੇ ਚਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਸਾਲ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। ਵਿਧਾਇਕ ਧਾਲੀਵਾਲ ਨੇ ਸਮਾਗਮ ਦੇ ਦੌਰਾਨ ਉਹਨਾਂ ਨੌਜਵਾਨਾਂ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਵੀ ਵੰਡੇ ਜਿਹਨਾਂ ਦੀ ਬੀਤੇ ਦਿਨੀਂ ਪੰਜਾਬ ਸਰਕਾਰ ਦੀ ਘਰ-ਘਰ ਰੁਜਾਗਰ ਸਕੀਮ ਤਹਿਤ ਜਿਲ•ਾ ਰੁਜਗਾਰ ਦਫਤਰ ਵਲੋਂ ਸਭਾ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਰੁਜਗਾਰ ਮੇਲੇ ਦੌਰਾਨ ਵੱਖ-ਵੱਖ ਕੰਪਨੀਆਂ ਵਲੋਂ ਯੋਗਤਾ ਦੇ ਅਧਾਰ ਤੇ ਚੋਣ ਕੀਤੀ ਗਈ ਹੈ। ਇਸ ਦੌਰਾਨ ਜਿਲ•ਾ ਰੁਜਗਾਰ ਜਨਰੇਸ਼ਨ ਅਤੇ ਟਰੇਨਿੰਗ ਅਫਸਰ ਨੀਲਮ ਮਹੇ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਈ.ਟੀ.ਆਈ. (ਲੜਕੀਆਂ) ਵਿਖੇ 28 ਤੇ 29 ਸਤੰਬਰ ਨੂੰ ਆਯੋਜਿਤ ਦੋ ਦਿਨਾਂ ਰੁਜਗਾਰ ਮੇਲੇ ਦੌਰਾਨ ਨੌਕਰੀ ਲਈ ਸਿਲੈਕਟ ਹੋਏ 11 ਉਮੀਦਵਾਰਾਂ ਨੂੰ ਅੱਜ ਜੋਬ ਲੈਟਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਸਵੈ ਰੁਜਗਾਰ ਸਬੰਧੀ ਬਹੁਤ ਸਾਰੀਆਂ ਯੋਜਨਾਵਾਂ ਹਨ ਜਿਹਨਾਂ ਦਾ ਪੜੇ-ਲਿਖੇ ਬੇਰੁਜਗਾਰ ਨੌਜਵਾਨਾ ਨੂੰ ਲਾਭ ਉਠਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਸਮਾਜ ਸੇਵਕ ਸੋਹਨ ਸਿੰਘ ਪਰਮਾਰ ਨੇ ਸਭਾ ਦੇ ਦਫਤਰ ਦੀ ਉਸਾਰੀ ਲਈ ਪੰਜ ਹਜਾਰ ਇੱਟਾਂ ਤੋਂ ਇਲਾਵਾ ਭਰਤੀ ਲਈ ਮਿੱਟੀ ਦੇਣ ਦਾ ਐਲਾਨ ਕੀਤਾ। ਸਮਾਗਮ ਦੇ ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਟੇਲਰਿੰਗ ਅਤੇ ਬਿਉਟੀਸ਼ੀਅਨ ਦੇ ਦੋ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਜੋ ਕਿ ਛੇ-ਛੇ ਮਹੀਨੇ ਵਿਚ ਪੂਰੇ ਹੋਣਗੇ ਅਤੇ ਇਸ ਕੋਰਸ ਨੂੰ ਪੂਰਾ ਕਰਨ ਤੇ ਸਿੱਖਿਆਰਥਣਾ ਨੂੰ ਸਰਟੀਫਿਕੇਟ ਵੰਡੇ ਜਾਣਗੇ। ਉਹਨਾਂ ਸਮੂਹ ਮਹਿਮਾਨਾ, ਸਹਿਯੋਗੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਹਰਜਿੰਦਰ ਗੋਗਨਾ ਲੈਕਚਰਾਰ ਨੇ ਬਖੂਬੀ ਨਿਭਾਈ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ, ਸਾਹਿਤਕਾਰ ਗੁਰਮੀਤ ਸਿੰਘ ਪਲਾਹੀ, ਰਣਜੀਤ ਮੱਲਣ, ਉਂਕਾਰ ਜਗਦੇਵ, ਕੁਲਬੀਰ ਬਾਵਾ, ਨਰਿੰਦਰ ਸੈਣੀ, ਹਰਵਿੰਦਰ ਸਿੰਘ ਤੋਂ ਇਲਾਵਾ ਸੈਂਟਰ ਦੇ ਮੈਨੇਜਰ ਜਗਜੀਤ ਸਿੰਘ, ਮੈਡਮ ਨੀਤੂ ਗੁਡਿੰਗ, ਮੈਡਮ ਸੁਖਜੀਤ ਕੌਰ, ਸਾਕਸ਼ੀ ਅਤੇ ਮੋਨਿਕਾ ਸਮੇਤ ਸੈਂਟਰ ਦੀਆਂ ਸਿੱਖਿਆਰਥਣਾ ਤੇ ਹੋਰ ਸਟਾਫ ਹਾਜਰ ਸੀ।