ਪਤਾ ਲੱਗਣ ਤੇ ਕਰਦੇ ਹਨ ਹਰ ਸੰਭਵ ਮਦਦ # ਕੋੲੀ ਘਰ ਭੁੱਖਾ ਨਹੀਂ ਸੋਣ ਦਿੱਤਾ ਜਾਵੇਗਾ ਅੈਸ ਐਚ ੳ ਊਸ਼ਾ ਰਾਣੀ

ਫਗਵਾੜਾ (ਡਾ ਰਮਨ) ੲਿਸ ਵਿੱਤੀ ਸਕੰਟ ਵਿੱਚ ਹਰ ੲਿੱਕ ਗ਼ਰੀਬ ਵਿਅਕਤੀ ਦਾ ਕੰਮਕਾਜ ਬੰਦ ਹੋਣ ਕਰਕੇ ਉਹ ਆਪਣੇ ਘਰ ਵਿੱਚ ਬੈਠਾ ਹੈ ਤਾ ਇਸ ਦੁੱਖ ਦੀ ਘੜੀ ਵਿੱਚ ਥਾਣਾ ਸਤਨਾਮਪੁਰਾ ਦੇ ਅੈਸ ਐਚ ਓ ਮੈਡਮ ਉਸ਼ਾ ਰਾਣੀ ਨੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਤਨਦੇਹੀ ਨਾਲ ਲੋਕ ਸੇਵਾ ਕਰ ਰਹੇ ਹਨ ੲਿਸ ਦੇ ਨਾਲ ਹੀ ਸਤਨਾਮਪੁਰਾ ਪੁਲੀਸ ਮੁਲਾਜ਼ਮ ੲਿੱਕਜੁਟ ਹੋ ਕੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਅਪਣੀ ਕਿਰਤ ਕਮਾਈ ਵਿੱਚੋਂ ਰੋਜ਼ਾਨਾ ਹੀ ਦਾਲ ਫੁਲਕਾ ਮੁਹੱੲੀਆ ਕਰ ਕੇ ਲੋਕਾਂ ਤੱਕ ਪਹੁੰਚਾ ਰਹੇ ਹਨ ਤਾ ਜੋ ਕੋੲੀ ਵੀ ਪਰਿਵਾਰ ਭੁੱਖਾ ਨਾ ਸੋਵੇ ੲਿਸ ਮੌਕੇ ਅੈਸ ਅੈਸ ਓ ਊਸ਼ਾ ਰਾਣੀ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ੲਿੱਕ ਲੋੜਵੰਦ ਪਰਿਵਾਰ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਤਾ ਕਿ ੲਿਸ ਭਿਆਨਕ ਸਕੰਟ ਦੀ ਘੜੀ ਚ ਹਰ ੲਿੱਕ ਦੀ ਸਹਾਇਤਾ ਲੲੀ ਦਿਨ ਰਾਤ ੲਿੱਕ ਕਰ ਦੇਵਾਂਗੇ ੲਿਸ ਭਿਆਨਕ ਦੋਰ ਚ ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਦੇ
ਵੰਲਟੀਅਰਜ ਗੁਰਮੇਲ ਧਾਮੀ ਜਲੰਧਰ , ਤਰਨਦੀਪ ਸਿੰਘ ਨਿਹਾਲਗੜ੍ਹ , ਜਸਵਿੰਦਰ ਕੌਰ ਕੰਗ ਜਗੀਰ , ਖੁਸ਼ੀ ਕੋਟਰਾਣੀ , ਬੱਬੀ ਕਿਸ਼ਨਪੁਰ ਆਦਿ ਵਲੋਂ ਪੁਲਿਸ ਦੇ ਨਾਲ ਮਿਲ ਕੇ ਲੋਕ ਸੇਵਾ ਦੇ ੲਿਸ ਕਾਰਜ ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਤਹਿਤ ਭਗਤਪੁਰਾ , ਪੁਰਾਣਾ ਸਤਨਾਮਪੁਰਾ , ਸ਼ਹੀਦ ਉਧਮ ਸਿੰਘ ਨਗਰ , ਤੋਂ ੲਿਲਾਵਾ ਹੋਰ ਵੱਖ-ਵੱਖ ਖੇਤਰਾਂ ਵਿੱਚ ਜਾਕੇ 180 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਲੲੀ ਉਨ੍ਹਾਂ ਨੂੰ ਘਰਾ ਵਿੱਚ ਰਹਿਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਉਨ੍ਹਾਂ ਲੋਕਾਂ ਲੲੀ ਹਮੇਸ਼ਾ ਕੰਮ ਕਰਦੀ ਰਹੇਗੀ ਜੋ ਲੋਕ ਜ਼ਰੂਰਤਮੰਦ ਹਨ ਇਸ ਮੋਕੇ ਉਨ੍ਹਾਂ ਨਾਲ ਸਬ ਇੰਸਪੈਕਟਰ ਰਘਬੀਰ ਸਿੰਘ , ੲੇ ਅੈਸ ਆਈ ਬਿੰਦਰ ਪਾਲ , ਮਨਜੀਤ ਸਿੰਘ ਨਰਿੰਦਰ ਸਿੰਘ , ਮੁਕੇਸ਼ ਸ਼ਰਮਾ , ਪਰਵਿੰਦਰ ਸਿੰਘ ਭੱਟੀ , ਜਸਵਿੰਦਰ ਸਿੰਘ , ਕਾਂਸਟੇਬਲ ਪ੍ਰਮਜੀਤ ਸਿੰਘ , ਅਮ੍ਰਿਤ ਪਾਲ ਸਿੰਘ ਆਦਿ ਮੌਜੂਦ ਸਨ