ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856


ਅੱਜ ਲੋਹੀਆਂ ਖਾਸ 25 ਸਤੰਬਰ ਫਾਸੀਵਾਦ ਮੋਦੀ ਹਕੂਮਤ ਨੇ ਕਿਸਾਨ ਵਿਰੋਧੀ ਤਿੰਨ ਬਿੱਲ ‌ਰੱਦ ਕਰਾਉਣ ਲਈ 5 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਪੇਂਡੂ ਮਜ਼ਦੂਰ ਯੂਨੀਅਨ ਨੇ ਲੋਹੀਆਂ ਦਾਨਾ ਮੰਡੀ ਵਿੱਚ ਇਕੱਠ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰੋੜ ਜਾਮ ਕਰ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਜੀ ਐਸ ਅਟਵਾਲ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸੋਨੂੰ ਅਰੌੜਾ ਨੇ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਬਿੱਲ ‌ਰੱਦ ਕੀਤੇ ਜਾਣ, ਸਰਕਾਰੀ ਤੇ ਗੈਰ- ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ, ਸਮੁੱਚੇ ਬਿਜਲੀ ਬਿੱਲ ਮੁਆਫ ਕੀਤੇ ਜਾਣ। ਜਿਨ੍ਹਾਂ ਦੇ ਗ੍ਰਾਮ ਪੰਚਾਇਤ ਵਿੱਚ ਆਮ ਇਜਲਾਸ ਕਰ ਕੇ ਮਤਾ ਪਾਸ ਕੀਤਾ ਹੋਇਆ ਹੈ ਉਨ੍ਹਾਂ ‌ ਨੂੰ ਫੌਰੀ ਪੰਜ- ਪੰਜ ਮਰਲੇ ਪਲਾਟ ਅਲਾਟ ਕੀਤੇ ਜਾਣ। ਜਿਹੜੀ ਗ੍ਰਾਮ ਪੰਚਾਇਤ ਨੇ ਬੇਜ਼ਮੀਨੇ ਪਰਿਵਾਰਾਂ ਦੇ ਮਤੇ ਪਾਸ ਨਹੀਂ ਕੀਤੇ ਉਨ੍ਹਾਂ ਦੇ ਆਮ ਇਜਲਾਸ ਕਰ ਕੇ ਫੌਰੀ ਮਤੇ ਪੁਆਏ ਜਾਣ। ਇਸ ਮੌਕੇ ਹੋਰਾਂ ਤੋਂ ਇਲਾਵਾ ਸਤਪਾਲ ਸ਼ਹਿਰੀ , ਮਾਸਟਰ ਸ਼ਿਵ ਕੁਮਾਰ ਕਟਾਰੀਆ , ਪ੍ਰਧਾਨ ਬਲਜੀਤ ਕੌਰ ਮੋਹਰੀ , ਪ੍ਰਧਾਨ ਨੀਲਮ , ਪ੍ਰਧਾਨ ਧਰਮਵੀਰ ਸਿੰਘ ਆਦਿ ਸ਼ਾਮਲ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ