ਫਗਵਾੜਾ (ਡਾ ਰਮਨ , ਅਜੇ ਕੋਛੜ)

ਅੱਜ ਫਗਵਾੜਾ ਦੇ NIFCA ਇੰਸਟੀਚਿਊਟ ਵਿਖੇ ਜਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਲੋਰਡ ਗਣੇਸ਼ਾ ਇੰਸਟੀਚਿਊਟ ਐਂਡ ਟੈਕਨੋਲੋਜੀ ਮੋਹਾਲੀ ਵਲੋ ਰੋਜ਼ਗਾਰ ਮੇਲਾ ਕਰਵਾਇਆ ਗਿਆ। ਜਿਸ ਵਿੱਚ ਹੁਨਰਮੰਦ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਕੋਰਸਾਂ ਦੇ ਸਰਟੀਫਿਕੇਟ ਅਤੇ ਰੁਜਗਾਰ ਸ਼ੁਰੂ ਕਰਨ ਲਈ ਚੈਕ ਵੰਡੇ ਗਏ। ਜਿਸ ਦੀ ਪ੍ਰਧਾਨਗੀ ਸਾਬਕਾ ਮੰਤਰੀ ਪੰਜਾਬ ਸ. ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਸਟਰੀਜ਼ ਜੀ ਨੇ ਕੀਤੀ ਅਤੇ ਬੱਚਿਆਂ ਨੂੰ ਸੁਨਿਹਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਉਨ੍ਹਾਂ ਨਾਲ ਜਸਵਿੰਦਰ ਸਿੰਘ ਵਲੀਆ ਡਾਇਰੈਕਟਰ NIFCA ਫਗਵਾੜਾ, HOI ਅਮਨਦੀਪ ਕੌਰ, ਲਵਦੀਪ ਸਿੰਘ ਅਤੇ ਹੋਰ ਸਟਾਫ ਮੈਂਬਰ ਮੋਜੂਦ ਸਨ