ਫਗਵਾੜਾ (ਡਾ ਰਮਨ ) ਸਵਛਤਾ ਅਭਿਆਨ ਸੋਸਾਇਟੀ (ਰਜਿ) ਵੱਲੋਂ ਫਗਵਾੜਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਨਗਰ ਨਿਗਮ ਵੱਲੋਂ ਸ਼ੁਰੂ ‘ਮੇਰਾ ਕੂੜਾ,ਮੇਰੀ ਜ਼ਿੰਮੇਵਾਰੀ ‘ ਮੁਹਿੰਮ ਨੂੰ ਸਾਰਥਕ ਬਣਾਉਣ ਦੇ ਉਦੇਸ਼ ਤਹਿਤ ਜਾਗਰੂਕਤਾ ਮੁਹਿੰਮ ਚਲਾਉਣ ਦਾ ਆਗਾਜ਼ ਕਰਨ ਲਈ ਇੱਕ ਸਮਾਗਮ ਕਟੈਹਰਾ ਚੌਂਕ ਫਗਵਾੜਾ ਵਿਚ ਪ੍ਰਧਾਨ ਮਦਨ ਮੋਹਨ ਖੱਟੜ ਦੀ ਅਗਵਾਈ ਵਿਚ ਕੀਤਾ ਗਿਆ।
ਜਿਸ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ) ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਆਪਣੇ ਸੰਬੋਧਨ ਵਿਚ ਸ.ਧਾਲੀਵਾਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸਰਾਹੁਣਾ ਕਰਦੇ ਕਿਹਾ ਕਿ ਉਨ੍ਹਾਂ ਨੇ ਨਗਰ ਨਿਗਮ ਵੱਲੋਂ ਫਗਵਾੜਾ ਨੂੰ ਸਮਾਰਟ ਸਿਟੀ ਬਣਾਉਣ ਲਈ ਚਲਾਈ ‘ਮੇਰਾ ਕੂੜਾ,ਮੇਰੀ ਜ਼ਿੰਮੇਵਾਰੀ ‘ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚੰਗੇ ਕਲ ਲਈ ਬਿਹਤਰ ਹੈ ਕਿ ਲੋਕ ਜਾਗਰੂਕ ਹੋਣ ਅਤੇ ਆਪਣੀ ਡਿਊਟੀ ਸਮਝਣ ਅਤੇ ਘਰਾਂ ਦੇ ਬਾਹਰ ਕੂੜਾ ਕਰਕਟ ਸੁੱਟਣ ਦੀ ਵਜਾਏ ਰੋਜ਼ ਆਉਣ ਵਾਲੇ ਸਫ਼ਾਈ ਸੇਵਕਾਂ ਦੇ ਹਵਾਲੇ ਕਰਨ। ਲੋਕ ਘਰ ਤੋਂ ਜਾਂਦੇ ਹੋਏ ਕੱਪੜੇ ਦਾ ਥੈਲਾ ਲੈ ਕੇ ਜਾਣ ਅਤੇ ਸਬਜ਼ੀ ਆਦਿ ਸਮਾਨ ਉਸੇ ਵਿਚ ਲੈ ਕੇ ਆਉਣ,ਹਲਵਾਈ ਦੀ ਦੁਕਾਨ ਤੇ ਦੁੱਧ ਲੈਣ ਲਈ ਜਾਂਦੇ ਸਮੇਂ ਵਿਚ ਬਰਤਨ ਲੈ ਕੇ ਜਾਣ। ਇਸ ਨਾਲ ਪਲਾਸਟਿਕ ਦੀ ਵਰਤੋਂ ਘੱਟ ਹੋਵੇਗੀ ਅਤੇ ਪਲਾਸਟਿਕ ਪ੍ਰਦੂਸ਼ਣ ਘਟੇਗਾ ਅਤੇ ਇਸ ਨਾਲ ਕੂੜਾ ਅਤੇ ਸੀਵਰੇਜ ਦੀ ਵਧਦੀ ਸਮੱਸਿਆ ਤੋ ਨਿਜਾਤ ਮਿਲੇਗੀ। ਧਾਲੀਵਾਲ ਨੇ ਸਵਛਤਾ ਅਭਿਆਨ ਸੋਸਾਇਟੀ (ਰਜਿ) ਵੱਲੋਂ ਬਣਾਏ ਜਾਗਰੂਕਤਾ ਬੋਰਡ ਨੂੰ ਰਿਲੀਜ਼ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਨਗਰ ਨਿਗਮ ਦੀ ਇਹ ਯੋਜਨਾ ਬਹੁਤ ਚੰਗੀ ਹੈ। ਸ਼ਹਿਰ ਵਾਸੀ ਇਸ ਤੇ ਅਮਲ ਕਰ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸਮਾਰਟ ਬਣਾਉਣ ਵਿਚ ਸਹਿਯੋਗ ਕਰਨ। ਖੇਤਰੀ ਸਾਬਕਾ ਕੌਂਸਲਰ ਰਾਮ ਪਾਲ ਉੱਪਲ਼ ਨੇ ਕਿਹਾ ਨਗਰ ਨਿਗਮ ਦੇ ‘ਮੇਰੀ ਕੂੜਾ ਮੇਰਾ ਜ਼ਿੰਮੇਵਾਰੀ’ ਅਭਿਆਨ ਨੂੰ ਅੱਗੇ ਲੈ ਜਾਣ ਲਈ ਮਦਨ ਮੋਹਨ ਖੱਟੜ ਦੀ ਅਗਵਾਈ ਵਿਚ ਉਨ੍ਹਾਂ ਦੀ ਸੋਸਾਇਟੀ ਨੇ ਜੋ ਕੰਮ ਸ਼ੁਰੂ ਕੀਤਾ ਹੈ,ਉਹ ਸਲਾਹੁਣਯੋਗ ਹੈ। ਇਸ ਅਭਿਆਨ ਨਾਲ ਮੁਹੱਲਿਆਂ ਵਿਚ ਸਫ਼ਾਈ ਰਹੇਂਗੀ ਅਤੇ ਨਗਰ ਨਿਗਮ ਨੂੰ ਕੂੜਾ ਪ੍ਰਬੰਧਨ ਵਿਚ ਮਦਦ ਮਿਲੇਗੀ। ਸੋਸਾਇਟੀ ਦੇ ਪ੍ਰਧਾਨ ਮਦਨ ਮੋਹਨ ਖੱਟੜ ਨੇ ਆਏ ਮੇਹਮਾਨਾ ਦਾ ਸਵਾਗਤ ਕਰਦੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਨਾਮ ਹੀ ਇਸ ਮਿਸ਼ਨ ਨੂੰ ਸਾਰਥਕ ਕਰਨ ਲਈ ਵਿਚ ਸਹਾਈ ਹੋਵੇਗਾ। ਉਹ ਪੂਰੀ ਤਨਦੇਹੀ ਨਾਲ ਇਸ ਮਿਸ਼ਨ ਤੇ ਕੰਮ ਕਰਨਗੇ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਰਮਨ ਨੇਹਰਾ,ਖ਼ਜ਼ਾਨਚੀ ਕਸ਼ਮੀਰ ਲਾਲ,ਪ੍ਰੋਜੈਕਟ ਇੰਚਾਰਜ ਨੀਰਜ ਕੁਮਾਰ,ਸਤੀਸ਼ ਜੈਨ,ਵਿਨੋਦ ਵਰਮਾਨੀ,ਸਾਬਕਾ ਕੌਂਸਲਰ ਰਾਮ ਪਾਲ ਉੱਪਲ਼, ਜਤਿੰਦਰ ਵਰਮਾਨੀ,ਮਨੀਸ਼ ਪ੍ਰਭਾਕਰ,ਕੀਮਤੀ ਲਾਲ ਜੈਨ,ਜੈ ਗੋਪਾਲ ਵਧਾਵਨ,ਕੈਲਾਸ਼ ਸ਼ਰਮਾ,ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ,ਪ੍ਰੇਮ ਪਾਲ,ਬਲਵੰਤ ਬਲ਼ੂ,ਸੁਦੇਸ਼ ਤ੍ਰੇਹਨ,ਉਪੇਂਦਰ ਜੈਨ,ਸਤੀਸ਼ ਬੱਗਾ,ਮੁਕੇਸ਼ ਡਾਂਗ, ਮੰਨੂੰ ਸ਼ਰਮਾ,ਮਨਵੀਰ ਲਾਡਾਂ,ਵਿਨੋਦ ਜਲੋਟਾ,ਅਸ਼ਵਨੀ ਸੁਧੀਰ,ਐਸ.ਕੇ ਬਹਿਲ, ਮਮਤਾ ਛਾਬੜਾ, ਗ਼ੌਰੀ ਰਾਣੀ,ਸ਼ਂਮਾਂ ਰਾਣੀ ਸ਼ਰਮਾ ਆਦਿ ਹਾਜ਼ਰ ਹੋਏ। ਬਾਅਦ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਾਥੀਆਂ ਸਮੇਤ ਸ਼੍ਰੀ ਗੀਤਾ ਭਵਨ ਮੰਦਿਰ ਵਿਚ ਨਤਮਸਤਕ ਹੋਏ ਅਤੇ ਪੰਡਿਤ ਦੇਵੀ ਰਾਮ ਸ਼ਰਮਾ ਕੋਲੋਂ ਅਸ਼ੀਰਵਾਦ ਲਿਆ।