ਫਗਵਾੜਾ (ਡਾ ਰਮਨ )

ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਵਲੋਂ ਅੱਜ ਸਥਾਨਕ ਬੰਗਾ ਰੋਡ ਸਥਿਤ ਕਿੰਨੜਾ ਫਿਲਿੰਗ ਸਟੇਸ਼ਨ ਸਾਹਮਣੇ ਮੇਨ ਪਾਵਰ ਹਾਉਸ ਵਿਖੇ ਇੰਡੀਅਨ ਆਇਲ ਦੇ ਸਹਿਯੋਗ ਨਾਲ ਲੋਕਾਂ ਨੂੰ ਸੈਨੀਟਾਇਜਰ ਅਤੇ ਫੇਸ ਮਾਸਕ ਵੰਡ ਕੇ ਕੋਵਿਡ-19 ਕੋਰੋਨਾ ਵਾਇਰਸ ਤੋਂ ਬਚਣ ਲਈ ਸੁਚੇਤ ਕੀਤਾ ਗਿਆ। ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਐਕਸ.ਈ.ਐਨ. ਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਦੇ ਨਾਲ ਵਾਹਦ-ਸੰਧਰ ਸ਼ੁੱਗਰ ਮਿਲ ਦੇ ਐਮ.ਡੀ. ਹਾਰਬੀ ਸੰਧਰ ਵੀ ਉਚੇਰੇ ਤੌਰ ਤੇ ਮੌਜੂਦ ਸਨ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਵਿਡ-19 ਦਾ ਪ੍ਰਕੋਪ ਇਸ ਸਮੇਂ ਪੂਰੇ ਦੇਸ਼ ਵਿਚ ਜੋਰਾਂ ਤੇ ਹੈ ਅਤੇ ਪੰਜਾਬ ਵਿਚ ਵੀ ਕਾਫੀ ਕੇਸ ਸਾਹਮਣੇ ਆ ਰਹੇ ਹਨ ਇਸ ਲਈ ਸਾਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੈਨੀਟਾਇਜਰ ਅਤੇ ਫੇਸ ਮਾਸਕ ਦੀ ਵਰਤੋਂ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗੇਹਲੀ ਨਹੀਂ ਕਰਨੀ ਚਾਹੀਦੀ। ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਤੋਂ ਇਲਾਵਾ ਕਨਵੀਨਰ ਗਾਇਕ ਦੇਬੀ ਮਖ਼ਸੂਸਪੁਰੀ, ਫਿਰੌਜ ਖਾਨ ਅਤੇ ਚੇਅਰਮੈਨ ਨਛੱਤਰ ਗਿਲ ਨੇ ਵੀ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵਲੋਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਅਖੀਰ ਵਿਚ ਫਿਲਿੰਗ ਸਟੇਸ਼ਨ ਦੇ ਮਾਲਕ ਤਰਨਜੀਤ ਸਿੰਘ ਕਿੰਨੜਾ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਅਰਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੋਬੀ, ਸੁਸਾਇਟੀ ਦੇ ਅਹੁਦੇਦਾਰ ਰਣਜੀਤ ਰਾਣਾ, ਸੱਤੀ ਖੋਖੇਵਾਲੀਆ, ਮਨਮੀਤ ਮੇਵੀ ਅਤੇ ਲੱਖਾ-ਨਾਜ ਜੋੜੀ ਨੰਬਰ-1 ਆਦਿ ਹਾਜਰ ਸਨ।