ਫਗਵਾੜਾ (ਡਾ ਰਮਨ )

ਲੋਕ ਇਨਸਾਫ ਪਾਰਟੀ ਦਾ ਇੱਕ ਵਫਦ ਜਰਨੈਲ ਨੰਗਲ ਸੂਬਾ ਪ੍ਰਧਾਨ ਐਸ.ਸੀ ਵਿੰਗ ਅਤੇ ਇੰਚਾਰਜ ਦੋਆਬਾ ਜ਼ੋਨ ਦੀ ਅਗੁਵਾਈ ਹੇਠ ਐਸ ਪੀ ਫਗਵਾੜਾ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦਿੱਤਾ।ਗੱਲਬਾਤ ਦੌਰਾਨ ਜਰਨੈਲ ਨੰਗਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਵਿਧਾਇਕ ਅਤੇ ਲੋਕ ਇੰਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਜੀ ਦੀ ਪੁਲਿਸ ਸੁਰੱਖਿਆ ਰਾਜਨੀਤਿਕ ਰੰਜਿਸ਼ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਵਲੋਂ ਵਾਪਿਸ ਲਈ ਗਈ ਹੈ ਜੋ ਕਿ ਇੱਕ ਵਿਧਾਇਕ ਦੇ ਸੰਵਿਧਾਨਿਕ ਅਧਿਕਾਰਾਂ ਦਾ ਕਤਲ ਹੈ ਅਤੇ ਇੱਕ ਵਿਧਾਇਕ ਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਘਿਨਾਉਣੀ ਸਾਜਿਸ਼ ਹੈ ਉਹ ਵੀ ਊਸ ਵਿਧਾਇਕ ਨੂੰ ਜੋ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿਨ ਰਾਤ ਲੱਗੇ ਹੋਏ ਨੇ ਅਤੇ ਆਪਣੀ ਪਾਰਟੀ ਦੇ ਕੌਮੀ ਪ੍ਰਧਾਨ ਵੀ ਹਨ । ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੀ ਰਾਜਨੀਤਿਕ ਰੰਜਿਸ਼ ਕੱਢਣ ਲਈ ਸ.ਬੈਂਸ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਜੋ ਕਿ ਸਿੱਧਾ- ਸਿੱਧਾ ਲੋਕਤੰਤਰ ਦਾ ਕਤਲ ਹੈ।ਉਹਨਾਂ ਕਿਹਾ ਕਿ ਅੱਜ ਅਸੀਂ ਮੰਗ ਪੱਤਰ ਜੋ ਕਿ ਮਾਨਯੋਗ ਰਾਜਪਾਲ ਪੰਜਾਬ,ਮਾਨਯੋਗ ਸਪੀਕਰ ਸਾਹਿਬ ਵਿਧਾਨ ਸਭਾ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਨਾਮ ਦਿੱਤਾ ਹੈ ਉਹਨਾਂ ਦੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਪਿੱਛਲੇ ਦਿਨੀ ਪੰਜਾਬ ਦੇ ਤਰਨ ਤਾਰਨ ਵਿੱਚ ਸ਼ੌਰੇ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਉਹਨਾਂ ਦੇ ਘਰ ਵਿੱਚ ਦਾਖਲ ਹੋ ਕਿ ਕੁੱਝ ਅਣਪਛਾਤੇ ਕਾਤਲਾਂ ਵਲੋਂ ਕਰ ਦਿੱਤਾ ਗਿਆ ਜਿਸ ਤੋਂ ਪੰਜਾਬ ਵਿੱਚ ਮਾੜੀ ਕਨੂੰਨ ਵਿਵਸਥਾ ਦੀ ਪੋਲ ਖੁੱਲ ਗਈ ਹੈ ਅਤੇ ਸਭ ਤੋਂ ਵੱਧ ਦੁੱਖ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਸੂਬੇ ਦਾ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਸਾਹਿਬ ਕੋਲ ਹੈ ਜੋ ਕਿ ਬੈਂਸ ਸਾਹਿਬ ਨਾਲ ਪਹਿਲਾ ਹੀ ਰਾਜਨੀਤਿਕ ਰੰਜਿਸ਼ ਰੱਖ ਰਹੇ ਹਨ।
ਅੰਤ ਵਿੱਚ ਨੰਗਲ ਨੇ ਕਿਹਾ ਕਿ ਅਸੀਂ ਐਸ ਪੀ ਫਗਵਾੜਾ ਰਾਹੀਂ ਮੰਗ ਪੱਤਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਮੌਜੂਦਾ ਵਿਧਾਇਕ ਅਤੇ ਲੋਕ ਇੰਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਜੀਤ ਬੈਂਸ ਜੀ ਨੂੰ ਸਖਤ ਪੁਲਿਸ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਸ . ਬੈਂਸ ਜਿਸ ਤਰੀਕੇ ਦੇ ਨਾਲ ਹਰ ਤਰਾਂ ਦੇ ਮਾਫੀਏ ਵਿਰੁੱਧ ਡੱਟ ਕੇ ਆਪਣੀ ਆਵਾਜ ਬੁਲੰਦ ਕਰਦੇ ਹਨ ਉਹ ਬਹੁਤਿਆਂ ਦੀਆਂ ਅੱਖਾਂ ਵਿੱਚ ਰੜਕਦੇ ਹਨ ਇਸ ਲਈ ਉਹਨਾਂ ਨੂੰ ਸਖਤ ਪੁਲਿਸ ਸੁਰੱਖਿਆ ਦਿੱਤੀ ਜਾਵੇ ।ਇਸ ਮੌਕੇ ਤੇ ਸੁਖਦੇਵ ਚੌਕੜੀਆ,ਸੁਖਵਿੰਦਰ ਸ਼ੇਰਗਿੱਲ,ਬਲਰਾਜ ਬਾਊ,ਸ਼ਸ਼ੀ ਬੰਗੜ ਚੱਕ ਹਕੀਮ,ਸਮਰ,ਰਾਜੂ ਕੁਮਾਰ,ਸ਼ਮੀ ਬੰਗੜ,ਅਤੇ ਹੋਰ ਪਾਰਟੀ ਦੇ ਸਮਰਥਕ ਹਾਜ਼ਰ ਸਨ।