ਫਗਵਾੜਾ (ਡਾ ਰਮਨ ) ਅੱਜ ਲੋਕ ਇਨਸਾਫ ਪਾਰਟੀ ਦਾ ਇੱਕ ਵਫਦ ਜਰਨੈਲ ਨੰਗਲ਼ ਦੀ ਅਗੁਵਾਈ ਹੇਠ ਐਸਡੀਐਮ ਫਗਵਾੜਾ ਨੂੰ ਮਿਲਿਆ ਅਤੇ ਪੰਜਾਬ ਅੰਦਰ ਰਾਜਨੀਤਿਕ ਰੰਜਿਸ਼ ਦੇ ਤਹਿਤ ਗਰੀਬ ਲੋਕਾਂ ਦੇ ਕੱਟੇ ਗਏ ਆਟਾ ਦਾਲ ਸਕੀਮ ਦੇ ਕਾਰਡਾਂ ਨੂੰ ਮੁੜ ਤੋਂ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ‌।ਨੰਗਲ਼ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਗਰੀਬ ਜ਼ਰੂਰਤਮੰਦ ਪਰਿਵਾਰਾਂ ਵਾਸਤੇ ਚਲਾਈ ਗਈ ਆਟਾ ਦਾਲ ਸਕੀਮ ਤਹਿਤ ਪਿਛਲੇ ਲੰਬੇ ਸਮੇਂ ਤੋਂ ਇਸ ਸਕੀਮ ਦਾ ਲਾਭ ਲੈ ਰਹੇ ਗਰੀਬ ਪਰਿਵਾਰਾਂ ਦੇ ਕਾਰਡ ਰਾਜਨੀਤਿਕ ਰੰਜਿਸ਼ ਤਹਿਤ ਬੰਦ ਕਰ ਦਿੱਤੇ ਗਏ ਹਨ।ਜਿਸ ਕਾਰਨ ਸਰਕਾਰ ਦੀ ਇਸ ਸਕੀਮ ਨੂੰ ਚਲਾਉਣ ਦਾ ਮਕਸਦ ਖਤਮ ਹੋ ਗਿਆ।ਨੰਗਲ਼ ਨੇ ਦੱਸਿਆ ਕੇ ਇਸ ਸੰਬੰਧੀ ਅਸੀਂ ਇੱਕ ਮੰਗ ਪੱਤਰ ਮਿਤੀ 1 ਜੂਨ ਨੂੰ ਦਿੱਤਾ ਸੀ ਪਰ ਪ੍ਰਸ਼ਾਸ਼ਨ ਨੇ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ ਇਸ ਲਈ ਅੱਜ ਅਸੀਂ ਕੱਟੇ ਗਏ ਕਾਰਡ ਦੀਆਂ ਫੋਟੋ ਕਾਪੀਆਂ ਮੰਗਪੱਤਰ ਨਾਲ ਦਿੱਤੀਆਂ ਹਨ।ਨੰਗਲ ਨੇ ਕਿਹਾ ਕਿ ਇਥੇ ਇਹ ਜਿਕਰਯੋਗ ਹੈ ਕੇ ਇਸ ਵਕਤ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਕਾਰਡ ਬਣੇ ਹੋਏ ਹਨ ਜੋ ਜਰੂਰਤ ਮੰਦ ਨਹੀਂ ਹਨ ਪਰ ਉਹਨਾਂ ਦੇ ਕਾਰਡ ਇਸ ਕਰਕੇ ਬਣੇ ਹੋਏ ਕਿ ਉਹ ਕਾਂਗਰਸ ਪਾਰਟੀ ਦੇ ਸਮਰਥਕ ਹਨ।ਇਹੀ ਕੰਮ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਵੱਡੇ ਪੈਮਾਨੇ ਤੇ ਹੋਇਆ ਸੀ।ਉਹਨਾਂ ਕਿਹਾ ਕੇ ਅੱਜ ਅਸੀਂ ਮੰਗ ਪੱਤਰ ਦਿਤਾ ਹੈ ਜਿਸ ਵਿੱਚ ਅਸੀਂ ਮੰਗ ਕੀਤੀ ਹੈ ਕੇ ਰਾਜਨੀਤਿਕ ਜਾਂ ਆਪਣੇ ਸਮਰਥਕ ਹੋਣ ਦੇ ਪੈਮਾਨੇ ਨੂੰ ਹਟਾ ਕੇ ਉਕਤ ਸਕੀਮ ਤਹਿਤ ਸਾਰੇ ਹੀ ਜਰੂਰਤ ਮੰਦ ਪਰਿਵਾਰਾਂ ਦੇ ਕਾਰਡ ਜਲਦ ਤੋਂ ਜਲਦ ਬਹਾਲ ਕੀਤੇ ਜਾਣ।ਇਸ ਸੰਬੰਧੀ ਇੱਕ ਮੰਗ ਪੱਤਰ 1 ਜੂਨ ਨੂੰ ਵੀ ਦਿੱਤਾ ਸੀ ਅੱਜ ਇੱਕ ਵਾਰ ਫਿਰ ਮੰਜ ਕਰਦੇ ਹਾਂ ਕਿ ਸਕੀਮ ਤਹਿਤ ਜ਼ਰੂਰਤ ਮੰਦ ਲੋਕਾਂ ਦੇ ਕਾਰਡ ਜਲਦ ਬਹਾਲ ਕੀਤੇ ਜਾਣ ਨਹੀਂ ਤਾਂ ਲੋਕ ਇਨਸਾਫ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਬਲਰਾਜ,ਸੁਖਦੇਵ ਚੌਕੜੀਆ,ਬਲਵੀਰ ਠਾਕੁਰ,ਸੁਖਦੇਵ ਸਿੰਘ,ਇੰਦਰਜੀਤ ਸਿੰਘ ਅਤੇ ਡਾ ਰਮੇਸ਼ ਹਾਜ਼ਰ ਸਨ।