ਫਗਵਾੜਾ (ਡਾ ਰਮਨ ) ਅੱਜ ਲੋਕ ਇਨਸਾਫ ਪਾਰਟੀ ਦਾ ਇੱਕ ਵਫਦ ਜਰਨੈਲ ਨੰਗਲ ਸੂਬਾ ਪ੍ਰਧਾਨ ਲੋਕ ਇਨਸਾਫ ਪਾਰਟੀ ਐਸ.ਸੀ ਵਿੰਗ ਅਤੇ ਇੰਚਾਰਜ ਦੋਆਬਾ ਜੋਨ ਦੀ ਅਗੁਵਾਈ ਚ ਐਸ.ਡੀ.ਐਮ ਫਗਵਾੜਾ ਨੂੰ ਮਿਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਕਰਕੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਰਫ਼ਿਊ ਲਗਾਇਆ ਗਿਆ ਹੈ ਜਿਸ ਕਰਕੇ ਸਾਰੇ ਕੰਮ ਕਾਰ ਬੰਦ ਹੋ ਚੁੱਕੇ ਹਨ ਅਤੇ ਜਿਸ ਕਰਨ ਲੱਖਾਂ ਦੀ ਗਿਣਤੀ ਪ੍ਰਵਾਸੀ ਮਜਦੂਰ ਅਤੇ ਦਿਹਾੜੀਦਾਰ ਪੰਜਾਬ ਛੱਡ ਕੇ ਆਪਣੇ ਰਾਜਾਂ ਨੂੰ ਜਾਣ ਲਈ ਮਜਬੂਰ ਹਨ।ਪਰ ਦੇਖਣ ਵਿੱਚ ਆਇਆ ਹੈ ਕੇ ਲੁਧਿਆਣਾ ਦੀ ਜੁਝਾਰ ਟਰਾਂਸਪੋਰਟ ਕੰਪਨੀ ਵਲੋਂ ਇਸ ਦੁੱਖ ਦੀ ਘੜੀ ਵਿੱਚ ਮਜਦੂਰਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਆਪਣੇ ਕਾਰੋਬਾਰ ਚਲਾਉਣ ਦੀ ਖਾਤਿਰ ਸਰਕਾਰ ਦੀਆ ਕਰੋਨਾ ਤੋਂ ਬਚਾ ਲਈ ਦਿਤੀਆਂ ਜਾ ਰਹੀਆਂ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਸਰਕਾਰੀ ਆਗਿਆ ਦੇ ਮਜ਼ਦੂਰਾਂ ਦਾ ਬਿਨਾਂ ਮੈਡੀਕਲ ਕਰਵਾਏ ਆਪਣੀਆਂ ਬੱਸਾਂ ਰਾਹੀਂ ਬਾਹਰਲੇ ਸੂਬਿਆਂ ਵਿੱਚ ਛੱਡ ਰਹੇ ਹਨ।ਜਿਸ ਨੂੰ ਕੁਝ ਦਿਨ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਨਾਲ ਪ੍ਰਿੰਟ ਮੀਡਿਆ ਅਤੇ ਇਲੈਕਟ੍ਰਾਨਿਕ ਮੀਡੀਆ ਲੈ ਕੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਰੰਗੇ ਹੱਥੀਂ ਫੜਿਆ ਹੈ ਅਤੇ ਇਹ ਗੱਲ ਸਾਹਮਣੇ ਲਿਆਂਦੀ ਹੈ ਕੇ ਜੁਝਾਰ ਟਰਾਂਸਪੋਰਟ ਬੱਸਾਂ ਵਾਲੇ ਗੋਂਡਾ(ਉੱਤਰ ਪ੍ਰਦੇਸ਼)ਵਾਸਤੇ ਬਿਨਾਂ ਮੈਡੀਕਲ ਕਰਵਾਏ ਅਤੇ ਬਿਨਾਂ ਮਨਜੂਰੀ ਮਜਦੂਰਾਂ ਤੋਂ 33-33 ਸੌ ਰੁਪਏ ਪ੍ਰਤੀ ਮਜਦੂਰ ਲੈ ਕੇ ਛੱਡਣ ਜਾਣ ਦੀ ਟਾ
ਤਿਆਰੀ ਕਰ ਰਹੇ ਸਨ।ਜਦ ਕਿ ਆਮ ਦਿਨਾਂ ਵਿਚ ਗੌਂਡਾ ਦਾ ਕਿਰਾਇਆ 650 ਰੁਪਏ ਹੈ।ਇਸ ਦਾ ਮਤਲਬ ਇਹ ਗਰੀਬਾਂ ਨਾਲ ਸਿੱਧਾ ਸਿੱਧਾ ਠੱਗੀ ਦਾ ਮਾਮਲਾ ਹੈ।ਇਸ ਨਾਲ ਇਹ ਗੱਲ ਸਾਹਮਣੇ ਆਈ ਹੈ ਕੇ ਇਹ ਟਰਾਂਸਪੋਰਟ ਕਰੋਨਾ ਫੈਲਾਉਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ।ਕਿਉਕਿ ਅਗਰ ਇੱਕ ਵੀ ਕਰੋਨਾ ਮਰੀਜ਼ ਬਿਨਾਂ ਮੈਡੀਕਲ ਕਰਵਾਏ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਹੈ ਤਾਂ ਅੱਗੇ ਬਹੁਤ ਜਗ੍ਹਾ ਕਰੋਨਾ ਫੈਲ ਸਕਦਾ ਹੈ।ਇਸ ਦਾ ਅੰਦਾਜ਼ਾ ਅਸੀਂ ਆਪਣੇ ਆਪ ਲਗਾ ਸਕਦੇ ਹਾਂ ਅਤੇ ਇਹ ਸਿੱਧਾ ਸਿੱਧਾ ਦੇਸ਼ ਨਾਲ ਗੱਦਾਰੀ ਹੈ।ਇਸ ਨਾਲ ਸੂਬਾ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ ਕਿਉਕਿ ਰੋਡਵੇਜ਼ ਦੀਆਂ ਹਜ਼ਾਰਾਂ ਬੱਸਾਂ ਬੱਸ ਅੱਡਿਆ ਅੰਦਰ ਬੰਦ ਖੜੀਆ ਹਨ।ਇਸ ਸਾਰੀ ਘਟਨਾ ਦੀ ਜਾਣਕਾਰੀ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਜਾ ਚੁੱਕੀ ਹੈ।ਨੰਗਲ਼ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਸੀਂ ਮੰਗ ਪੱਤਰ ਰਾਂਹੀ ਮੰਗ ਕੀਤੀ ਹੈ ਕੇ ਜੁਝਾਰ ਟਰਾਂਸਪੋਰਟ ਕੰਪਨੀ ਉੱਪਰ ਦੇਸ਼ ਧ੍ਰੋਹ,ਮਜਦੂਰਾਂ ਨਾਲ ਠੱਗੀ ਮਾਰਨ,ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਟਰਾਂਸਪੋਰਟ ਦੇ ਲਾਇਸੰਸ ਅਤੇ ਪਰਮਿਟ ਵੀ ਰੱਦ ਕਰਨ ਦੀ ਮੰਗ ਕੀਤੀ ਹੈ।ਉਹਨਾਂ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਲੋਕ ਇਨਸਾਫ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਡਾ ਚੌਕੜੀਆ,ਬਲਰਾਜ ਬਾਊ,ਬਲਵੀਰ ਠਾਕੁਰ,ਸੁਖਦੇਵ ਸਿੰਘ,ਕੁਲਵਿੰਦਰ ਚੱਕ ਹਕੀਮ,ਬਲਜਿੰਦਰ ਝੱਲੀ,ਡਾ ਕਲੇਰ ਹਾਜ਼ਰ ਸਨ।