ਫਗਵਾੜਾ (ਡਾ ਰਮਨ ) ਅੱਜ ਲੋਕ ਇਨਸਾਫ ਪਾਰਟੀ ਦਾ ਇੱਕ ਵਫਦ ਜਰਨੈਲ ਨੰਗਲ਼ ਦੀ ਅਗੁਵਾਈ ਵਿੱਚ ਐਸਪੀ ਫਗਵਾੜਾ ਨੂੰ ਮਿਲਿਆ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਖਿਲਾਫ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਜੋਂ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ।ਜਰਨੈਲ ਨੰਗਲ ਨੇ ਕਿਹਾ ਕਿ ਅਸੀਂ ਅੱਜ ਇੱਕ ਲਿਖਤੀ ਦਰਖ਼ਾਸਤ ਵਿਧਾਇਕ ਧਾਲੀਵਾਲ ਦੇ ਖਿਲਾਫ ਦਿੱਤੀ ਹੈ ਜਿਹਨਾਂ ਨੇ ਕਿ ਕਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ ਅਤੇ ਲੋਕਾਂ ਦੇ ਵੱਡੇ ਵੱਡੇ ਇਕੱਠ ਅਤੇ ਬਿਨਾਂ ਮਾਸਕ ਤੋਂ ਲੋਕਾਂ ਚ ਜਾ ਕੇ ਮਹਾਂਮਾਰੀ ਨੂੰ ਫੈਲਾਉਣ ਦਾ ਕੰਮ ਕੀਤਾ ਹੈ।ਜਰਨੈਲ ਨੰਗਲ਼ ਨੇ ਕਿਹਾ ਕਿ ਫਗਵਾੜਾ ਪੁਲਿਸ ਵਲੋਂ 24/06/2020 ਨੂੰ ਸ. ਸਿਮਰਜੀਤ ਸਿੰਘ ਬੈਂਸ MLA ਅਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਤੇ ਸਰਕਾਰ ਦੇ ਇਸ਼ਾਰੇ ਤੇ ਪਰਚਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਪੁਲਿਸ ਵਲੋਂ ਇਹ ਇਲਜ਼ਾਮ ਲਗਾਏ ਗਏ ਨੇ ਕੇ ਉਹਨਾਂ ਨੇ ਸਮਾਜਿਕ ਦੂਰੀ ਦਾ ਧਿਆਨ ਨੀ ਰੱਖਿਆ , ਉਹਨਾਂ ਨੇ ਮਾਸਕ ਨੀ ਲਗਾਏ ਅਤੇ ਧਾਰਾ 144 ਨੂੰ ਤੋੜਿਆ ਜੋ ਕਿ ਕਨੂੰਨਨ ਜੁਰਮ ਹੈ ਜਿਸ ਕਰਕੇ ਪਰਚਾ ਦਰਜ ਕੀਤਾ ਹੈ ਤਾਂ ਅੱਜ ਅਸੀਂ ਇਹ ਦਰਖ਼ਾਸਤ ਵਿਧਾਇਕ ਧਾਲੀਵਾਲ ਅਤੇ ਗੁਰਜੀਤ ਪਾਲ ਵਾਲੀਆ ਅਤੇ 20-25 ਅਣਪਛਾਤੇ ਦੇ ਖਿਲਾਫ ਦਿੱਤੀ ਹੈ ਅਤੇ ਧਾਲੀਵਾਲ ਜੀ ਵਲੋਂ ਲੌਕਡਾਊਨ ਦੌਰਾਨ ਪਿੱਛਲੇ ਕਰੀਬ 3 ਮਹੀਨਿਆਂ ਵਿੱਚ ਜਨਤਕ ਥਾਵਾਂ ਤੇ ਲੋਕਾਂ ਦੇ ਇਕੱਠ ਹਰ ਜਗ੍ਹਾ ਬਿਨਾ ਮਾਸਕ ਦੇ ਹਾਜ਼ਰੀ ਧਾਰਾ 144 ਦਾ ਉਲੰਘਣ ਵਾਰ ਵਾਰ ਕੀਤਾ ਹੈ ਜਿਸ ਦੇ ਅਸੀਂ ਸਬੂਤ ਪੇਸ਼ ਕੀਤੇ ਹਨ ਅਤੇ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਗੈਰ ਜਿੰਮੇਵਾਰ ਕੰਮ ਕਰਨ ਵਾਲੇ ਵਿਅਕਤੀਆਂ ਤੇ ਧਾਰਾ 188,270,279 ਅਤੇ ਮਹਾਂਮਾਰੀ ਰੋਕੂ ਐਕਟ 2005 ਤਹਿਤ ਪਰਚਾ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਕਿਉਕਿ ਕਨੂੰਨ ਸਾਰਿਆਂ ਲਈ ਇੱਕ ਹੈ । ਉਹਨਾਂ ਕਿਹਾ ਕਿ ਜੇਕਰ ਜਲਦ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਪੁਲਿਸ ਖਿਲਾਫ ਇਕ ਪੰਚਾਇਤ ਬੁਲਾਵਾਂਗੇ ਜਿਸ ਵਿਚ ਕਪੂਰਥਲਾ ਪੁਲਿਸ ਦਾ ਪੱਖਪਾਤੀ ਚਿਹਰਾ ਜਨਤਾ ਸਾਹਮਣੇ ਨੰਗਾ ਕਰਾਂਗੇ ਅਤੇ ਕਾਰਵਾਈ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ । ਇਸ ਮੌਕੇ ਸੁਖਦੇਵ ਚੌਕੜੀਆ,ਬਲਰਾਜ ਬਾਊ,ਸ਼ਸ਼ੀ ਬੰਗੜ,ਸੁਖਵਿੰਦਰ ਸ਼ੇਰਗਿੱਲ,ਗਿਆਨੀ ਹੁਸਨ ਲਾਲ,ਮੌਂਟੀ ਚੱਕ ਹਕੀਮ,ਡਾ ਰਮੇਸ਼,ਬਲਜਿੰਦਰ ਝੱਲੀ,ਕੁਲਵਿੰਦਰ ਕਿੰਦਾ,ਡਾ ਕਲੇਰ,ਕੁਲਦੀਪ,ਸ਼ੰਮੀ ਬੰਗੜ, ਅਤੇ ਹੋਰ ਹਾਜ਼ਰ ਸਨ।