ਫਗਵਾੜਾ (ਡਾ ਰਮਨ) ਸਤਨਾਮਪੁਰਾ ਥਾਣਾ ਮੁਖੀ ਊਸ਼ਾ ਰਾਣੀ ਵਲੋਂ ਸਰਕਾਰੀ ਹਿਦਾਇਤਾਂ ਅਨੁਸਾਰ ਲੋਕਾ ਨੂੰ ਅਪਣੀ ਤੇ ਅਪਣੇ ਪਰਿਵਾਰ ਦੀ ਭਲਾਈ ਲਈ ਘਰਾ ਅੰਦਰ ਹੀ ਬੰਦ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਨੋਬਲ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਵਲੋਂ 3 ਮਈ ਤੱਕ ਲਾਕਡਾਊਨਲੋਡ ਦੇ ਨਿਰਦੇਸ਼ ਦਿੱਤੇ ਗਏ ਹਨ ਤਾ ਜੋ ੲਿਹ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਬਿਮਾਰੀ ਦੀ ਲੜੀ ਨੂੰ ਤੋੜਿਆ ਜਾਵੇ ਤੇ ੲਿਸ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾਵੇ ਉਨ੍ਹਾਂ ੲਿਹ ਵੀ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਵਿਦੇਸ਼ਾਂ ਵਿੱਚੋ ਆੲਏ ਹਨ ਉਨ੍ਹਾਂ ਨੂੰ ਅਪਣੇ ਪਰਿਵਾਰ ਤੋਂ ਇਕਾਂਤਵਾਸ ਵਿੱਚ ਰੱਖਣ ਤੇ ਜੇ ੲਿਸ ਬਿਮਾਰੀ ਦਾ ਕੋਈ ਵੀ ਲਛੱਣ ਉਨ੍ਹਾਂ ਵਿੱਚ ਨਜ਼ਰ ਆਉਂਦਾ ਹੈ ਤਾ ਉਸ ਦੀ ਸੂਚਨਾ ਸਿਹਤ ਵਿਭਾਗ ਨੂੰ ਦੇ ਕੇ ਚੰਗੇ ਨਾਗਰਿਕ ਹੋਣ ਦੀ ਜੁੰਮੇਵਾਰੀ ਨਿਭਾਉਣ ਉਨ੍ਹਾਂ ਕਿਹਾ ਕਿ ਜੋ ਲੋਕ ੲਿਸ ਕਰਫਿਊ ਨੂੰ ਸਿਰਫ਼ ੲਿੱਕ ਅਵੇਸਲੈ ਤੋਰ ਤੇ ਮਜ਼ਾਕ ਸਮਝ ਰਹੇ ਤੇ ਅਪਣੇ ਵਾਹਨਾ ਤੇ ਬਿਨਾ ਕੰਮਾ ਤੋਂ ਇੰਦਰ ਉਧਰ ਘੁੰਮ ਰਹੇ ਹਨ ਉਨ੍ਹਾਂ ਉੱਪਰ ਸਖ਼ਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ