ਕਰਫਿਊ ਦੋਰਾਨ ਬੇ-ਵਜਹ ਘੁੰਮਦੇ ਲੋਕਾ ਤੇ ਕੱਸੀ ਜਾਵੇਗੀ ਨਕੇਲ : ਦਵਿੰਦਰ ਸਿੰਘ ਇੰਚਾਰਜ ਚੋਕੀ ਚਹੈੜੂ

ਫਗਵਾੜਾ (ਡਾ ਰਮਨ ) ਦੁਨੀਆ ਚ ਫੈਲੇ ਕਰੋਨਾ ਨਾਲ ਪਤਾ ਨਹੀਂ ਕਿੰਨੇ ਹਜ਼ਾਰ ਲੋਕਾਂ ਦੀ ਮੋਤ ਹੋ ਚੁੱਕੀ ਹੈ ਅਤੇ ਅਜੇ ਤੱਕ ਵੀ ੲਿਸ ਨਾਮੁਰਾਦ ਬਿਮਾਰੀ ਉੱਤੇ ਰੋਕ ਨਹੀ ਲਗ ਰਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 14 ਅਪ੍ਰੈਲ ਤੱਕ ਦੇਸ਼ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਲੋਕਾਂ ਨੂੰ ਅਪਣੇ ਘਰਾ ਵਿੱਚ ਰਹਿਣ ਲਈ ਕਿਹਾ ਗਿਆ ਹੈ ਪਰ ਪੰਜਾਬ ਦੇ ਲੋਕ ਨਾ ਤਾ ਅਪੀਲ ਮੰਨਦੇ ਹਨ ਅਤੇ ਨਾ ਹੀ ਹੁਕਮ ਨੂੰ ਜਿਸ ਕਾਰਨ ਥੋੜੀ ਬਹੁਤ ਅਵਾਜਾਈ ਲਗੀ ਰਹਿੰਦੀ ਹੈ ਜਿਸ ਨੁੰ ਵੇਖਦੇ ਹੋਏ ਫਗਵਾੜਾ ਸਬ ਡਵੀਜ਼ਨ ਦੇ ਪਿੰਡਾ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਪਿੰਡਾਂ ਨੂੰ ਲਾਕਡਾਊਨ ਕਰ ਦਿੱਤਾ ਹੈ ਤੇ ਕਿਸੇ ਵੀ ਬਾਹਰਲੇ ਪਿੰਡ ਦੇ ਵਿਅਕਤੀ ਨੂੰ ਪਿੰਡ ਵਿੱਚ ਨਹੀ ਜਾਣ ਦਿੱਤਾ ਜਾਦਾ ੲਿਸ ਸਬੰਧੀ ਚਹੈੜੂ ਚੌਕੀ ਇੰਚਾਰਜ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪਿੰਡ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ੲਿਹ ਉੱਪਰਾਲਾ ਬਹੁਤ ਸ਼ਲਾਘਾਯੋਗ ਹੈ ਤੇ ਅਸੀ ਵੀ ਪਿੰਡਾਂ ਵਾਲਿਆ ਦਾ ੲਿਸ ਕੰਮ ਚ ਪੂਰਾ ਸਹਿਯੋਗ ਦਿਆਂਗੇ ਉਨ੍ਹਾਂ ਚੌਕੀ ਚਹੈੜੂ ਅਧੀਨ ਆਉਂਦੇ ਪਿੰਡਾਂ ਚਹੈੜੂ , ਮਹੈੜੂ , ਹਰਦਾਸਪੁਰ , ਸਪਰੋੜ , ਖਜੂਰਲਾ , ਸਪਰੋੜ, ਨੰਗਲ , ਅਤੇ ਨਾਨਕ ਨਗਰੀ ਆਦਿ ਦਾ ਦੋਰਾ ਕਰ ਪਿੰਡਾਂ ਚ ਲਗੇ ਠੀਕਰੀ ਪਹਿਰਿਆ ਨੂੰ ਚੈੱਕ ਕਰ ਉਨ੍ਹਾਂ ਤੋਂ ਜਾਣਕਾਰੀ ਹਾਸਿਲ ਕੀਤੀ ਉਨ੍ਹਾਂ ਕਿਹਾ ਕਿ ਪਿੰਡ ਵਾਸੀ ਖੂਦ ਜਾਗਰੂਕ ਹੋ ਕੇ ਅਪਣੇ ਪਿੰਡਾਂ ਨੂੰ ਸੀਲ ਕਰਨ ਅਤੇ ਅਪਣੇ ਪਰਿਵਾਰਾਂ ਵਿੱਚ ਰਹਿਣ ਅਤੇ ਸੋਸਲ ਡਿਸਟੈਂਸ ਬਣਾ ਕੇ ਰੱਖਣ ੲਿਸ ਮੌਕੇ ਪੰਚਾਇਤ ਮੈਂਬਰ ਰਾਮ ਲੁਭਾਇਆ , ਅਮਰੀਕ ਕੁਮਾਰ , ਪ੍ਰੇਮ ਕੁਮਾਰ , ਮੁਕੇਸ਼ ਕੁਮਾਰ , ਆਦਿ ਮੌਜੂਦ ਸਨ