ਸਰਬ ਨੌਜਵਾਨ ਸਭਾ ਨੇ ਆਪਣੇ ਅਡਾਪਟ ਕੀਤੇ ਬੱਚਿਆਂ ਨੰੂ ਘਰ ਘਰ ਜਾ ਕੇ ਸਟੇਸ਼ਨਰੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ ਮੰਡ

ਫਗਵਾੜਾ (ਡਾ ਰਮਨ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਸਮਾਜ ਸੇਵਾ ਦੇ ਖੇਤਰ ’ਚ ਇੱਕ ਮੋਹਰੀ ਰੋਲ ਅਦਾ ਕਰ ਰਹੀ, ਜਿਹੜੇ ਲੋਕ ਕੰਮਾਂ ਤੋਂ ਵਿਰਵੇ ਹੋ ਗਏ ਹਨ ਅਤੇ ਜਿਹਨਾਂ ਕੋਲ ਕੋਈ ਕਮਾਉਣ ਦਾ ਸਾਧਨ ਨਹੀਂ ਰਿਹਾ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਨੁਸਾਰ ਸਭਾ ਆਪਣੇ ਸੀਮਤ ਸਾਧਨਾਂ ਦੇ ਹੁੰਦਿਆਂ ਵੀ ਸਭਾ ਵਲੋਂ ਅਡਾਪਟ ਕੀਤੇ ਬੱਚਿਆਂ ਨੂੰ ਆਨਲਾਈਨ ਪੜਾਈ ਦੌਰਾਨ ਸਕੂਲ ਦਾ ਕੰਮ ਕਰਨ ਲਈ ਕਾਪੀਆਂ ਤੇ ਪੈਨਾਂ ਦੀ ਲੋੜ ਸੀ ਇਸ ਲੋੜ ਨੂੰ ਦੇਖਦੇ ਹੋਏ ਸਰਬ ਨੌਜਵਾਨ ਸਭਾ ਨੇ ਆਪਣੇ ਅਡਾਪਟ ਕੀਤੇ ਬੱਚਿਆਂ ਨੂੰ ਘਰ ਘਰ ਜਾ ਕੇ ਸਟੇਸ਼ਨਰੀ ਭੇਟ ਕੀਤੀ ਗਈ। ਇਥੇ ਵੀ ਜ਼ਿਕਰਯੋਗ ਹੈ ਕਿ ਲੋਕਡਾਓਨ ਦੌਰਾਨ ਸਕੂਲ ਬੰਦ ਹਨ, ਪਰ ਬੱਚਿਆਂ ਨੰੂ ਹੋਮਵਰਕ ਕਰਨ ਲਈ ਸਟੇਸ਼ਨਰੀ ਦੀ ਲੋੜ ਸੀ। ਸਭਾ ਵਲੋਂ ਅਡਾਪਟ ਕੀਤੇ ਬੱਚਿਆਂ ਨੰੂ ਬਾਕੀ ਦਾ ਸਾਮਾਨ ਸਕੂਲ ਖੁੱਲਣ ’ਤੇ ਮੁਹੱਈਆ ਕਰਾ ਦਿੱਤਾ ਜਾਵੇਗਾ। ਇਸ ਮੌਕੇ ਪਿ੍ਰੰਸੀਪਲ ਇੰਦਰਜੀਤ ਸਿੰਘ,ਗਿਆਨ ਸਿੰਘ,ਅਵਤਾਰ ਸਿੰਘ ਮੰਡ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ, ਲੈਕਚਰਾਰ ਹਰਜਿੰਦਰ ਗੋਗਨਾ, ਕੁਲਵੀਰ ਬਾਵਾ ਆਦਿ ਹਾਜ਼ਰ ਸਨ।