ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਮਨਪ੍ਰੀਤ ਸੋਨੂੰ ਜਸਵੀਰ ਸੀਰਾ

ਕੋਵਿਡ 19 ਦੇ ਚਲਦਿਆ ਪੰਜਾਬ ਸਰਕਾਰ ਵਲੋਂ ਅੱਜ ਸ਼ਨੀਵਾਰ ਨੂੰ 5 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਅਤੇ ਜਿਸ ਦੇ ਚਲਦਿਆ 5 ਵਜੇ ਹੀ ਸਬ ਡਵੀਜ਼ਨ ਸ਼ਾਹਕੋਟ ਦੇ DSP ਪਿਆਰ ਸਿੰਘ ਥਿੰਦ ਅਤੇ ਐਸ ਐਚ ਉ ਸੁਰਿੰਦਰ ਕੁਮਾਰ ਕੰਬੋਜ ਦੀ ਅਗਵਾਈ ਵਿਚ ਸਬ ਇੰਸਪੈਕਟਰ ਬਲਕਾਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਸ਼ਾਹਕੋਟ ਅਤੇ ਮਲਸੀਆਂ ਸ਼ਹਿਰ ਵਿਚ ਸਰਕਾਰ ਦੇ ਹੁਕਮਾਂ ਨੂੰ ਪੂਰੇ ਕਰਨ ਲਈ ਬਾਜ਼ਾਰ ਵਿਚ ਪਹੁੰਚ ਗਈ ਅਤੇ ਜੋ ਦੁਕਾਨਾਂ ਖੁੱਲਿਆ ਸਨ ਉਹਨਾਂ ਨੂੰ ਬੰਦ ਕਰਵਾਇਆ ਇਸ ਸਮੇ ਮਾਡਲ ਥਾਣਾ ਸ਼ਾਹਕੋਟ ਦੇ ਐਸ ਐਚ ਉ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਵਜੇ ਸਖਤੀ ਨਾਲ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਲੋੜਵੰਦ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਨੂੰ 7 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਓਹਨਾ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਵਲੋਂ ਪੂਰਾ ਸਹਿਯੋਗ ਮਿਲਾ ਰਿਹਾ ਅਤੇ ਓਹਨਾ ਕਿਹਾ ਕਿ ਜੋ ਸਰਕਾਰ ਦੇ ਹੁਕਮਾਂ ਨੂੰ ਅਣਗਹਾਲੇ ਕਰੇ ਗਾ ਓਹਨਾ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ