ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੀ ਗੱਡੀ ਉੱਤੇ ਸ਼ੁੱਕਰਵਾਰ ਕਰੀਬ 10 ਵਜੇ ਰਾਤ ਹਮਲਾ ਹੋਇਆ । ਉਹ ਚੰਡੀਗੜ ਤੋਂ ਜਗਰਾਉਂ ਜਾ ਰਹੇ ਸਨ। ਜਦੋਂ ਉਨਹਾਂ ਦੀ ਗੱਡੀ ਜਗਰਾਉਂ ਦੇ ਨਜ਼ਦੀਕ ਚੌਂਕੀਮਾਨ ਟੋਲ ਪਲਾਜਾ ਉੱਤੇ ਪੁੱਜੀ ਤਾਂ ਕੁੱਝ ਜਵਾਨਾਂ ਨੇ ਉਨ੍ਹਾਂ ਦੀ ਕਾਰ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿੱਚ ਕੋਈ ਨੁਕਸਾਨ ਤਾਂ ਨਹੀ ਹੋਇਆ ਪਰ ਹਮਲੇ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਗੱਡੀ ਦਾ ਨੰਬਰ ਪੜ੍ਹ ਲਿਆ ਗਿਆ। ਜੋ ਕਿ ਲੁਧਿਆਣਾ ਦੀ ਗੱਡੀ ਸੀ।

ਘਟਨਾ ਦੇ ਬਾਅਦ ਵਿਧਾਇਕ ਮਾਣੂਕੇ ਦੇਰ ਰਾਤ ਚੌਂਕੀਮਾਨ ਦੀ ਪੁਲਿਸ ਚੌਕੀ ਵਿੱਚ ਗਏ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਪਰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।