ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੁਧਿਆਣਾ ‘ਚ ਭਿਖਾਰੀਆਂ ਦੇ ਭੀਖ ਮੰਗਣ ‘ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਖਣ ‘ਚ ਆਇਆ ਹੈ ਕਿ ਜਦੋਂ ਭਿਖਾਰੀ ਭੀੜ ਵਾਲੇ ਸਥਾਨ ਜਾਂ ਰੋਡਾਂ ‘ਤੇ ਭੀਖ ਮੰਗਦੇ ਹਨ ਤਾਂ ਉਹ ਅਚਾਨਕ ਗੱਡੀਆਂ ਅੱਗੇ ਆ ਜਾਂਦੇ ਹਨ ਅਤੇ ਜਿਸ ਕਾਰਨ ਲੋਕਾਂ ਦੇ ਨਾਲ-ਨਾਲ ਭਿਖਾਰੀਆਂ ਦੇ ਜਾਨ ਮਾਲ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ।
ਇਸ ਤੋਂ ਬਿਨਾਂ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਿਖਾਰੀਆਂ ਨੂੰ ਉਤਸਾਹ ਨਾ ਦੇਣ ਅਤੇ ਭੀਖ ਦੇਣ ਤੋਂ ਗੁਰੇਜ ਕਰਨ। ਜਿਸ ਤਹਿਤ ਲੁਧਿਆਣਾ ਪੁਲਿਸ ਵੱਲੋਂ ਅੱਜ ਸ਼ਨੀਵਾਰ ਤੋਂ ਭਿਖਾਰੀਆਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਕੀਤੀ ਗਈ ਹੈ।